19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਰਾਜ ਮਾਰਗ ਦੇ ਕਿਨਾਰੇ 'ਤੇ ਟੁੱਟੀ ਪੁਲੀ ਬਣ ਸਕਦੀ ਕਿਸੇ ਵੱਡੇ ਹਾਦਸੇ ਦਾ ਕਾਰਨ <br/>

Ad Position 21
No active advertisement
ਅਜੀਤ ਡੈਸਕ 22-12-2025
ਮਜਾਰੀ/ਸਾਹਿਬਾ, 21 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜ੍ਹਸ਼ੰਕਰ ਰਾਜ ਮਾਰਗ 'ਤੇ ਖ਼ਾਲਸਾ ਹਾਈ ਸਕੂਲ ਮਜਾਰੀ ਦੇ ਲਾਗੇ ਸੜਕ ਦੇ ਇੱਕ ਪਾਸੇ 'ਤੇ ਟੁੱਟੀ ਹੋਈ ਪੁਲੀ ਦੀ ਕੰਧ ਜੋ ਬਿਲਕੁਲ ਸੜਕ ਦੇ ਬਰਾਬਰ ਹੋ ਚੁੱਕੀ ਹੈ, ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ | ਇਸ ਪੁਲੀ ਦਾ ਲਹਿੰਦੇ ਪਾਸੇ ਦਾ ਇੱਕ ਕਿਨਾਰਾ ਸੜਕ ਦੇ ਬਿਲਕੁਲ ਨਾਲ ਬਣਿਆਂ ਹੋਣ ਕਰਕੇ ਪਹਿਲਾਂ ਹੀ ਵਾਹਨ ਬੱਜ ਕੇ ਟੁੱਟ ਚੁੱਕਿਆ ਹੈ | ਇੱਥੇ ਕਈ ਵਾਹਨ ਹਾਦਸਾਗ੍ਰਸਤ ਹੋ ਚੁੱਕੇ ਹਨ | ਇੱਕ ਵਿਖਕਤੀ ਦੀ ਮੌਤ ਵੀ ਹੋ ਚੁੱਕੀ ਹੈ | ਸੜਕ ਦਾ ਬਰ੍ਹਮ ਘਾਹ ਫੂਸ ਤੇ ਨੜਿਆਂ ਨਾਲ ਭਰਿਆ ਹੋਣ ਕਰਕੇ ਇਸ ਟੁੱਟੀ ਪੁਲੀ ਦਾ ਦੂਰ ਤੋਂ ਪਤਾ ਹੀ ਨਹੀਂ ਚੱਲਦਾ | ਨਾ ਹੀ ਇਸ 'ਤੇ ਕੋਈ ਸਾਈਨ ਚਿੰਨ੍ਹ ਲੱਗਾ ਹੋਇਆ ਜੋ ਇਸ ਨੂੰ ਦੂਰ ਤੋਂ ਦਰਸਾ ਸਕੇ | ਇਸ ਮਾਰਗ 'ਤੇ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਅਤੇ ਧੁੰਦ ਦਾ ਮੌਸਮ ਹੋਣ ਕਰਕੇ ਇੱਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਮਾਰਗ 'ਤੇ ਰੁੜਕੀ ਕਲਾਂ ਲਾਗੇ ਵੀ ਸੜਕ ਦੇ ਕਿਨਾਰੇ ਦੀਆਂ ਪੁਲੀਆਂ ਵਾਹਨਾਂ ਦੇ ਟਕਰਾਉਣ ਨਾਲ ਟੁੱਟ ਚੁੱਕੀਆਂ ਹਨ | ਇਨ੍ਹਾਂ ਟੁੱਟੀਆਂ ਪੁਲੀਆਂ ਵੱਲ ਪ੍ਰਸ਼ਾਸਨ ਵਲੋਂ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਨ੍ਹਾਂ ਟੁੱਟੀਆਂ ਪੁਲੀਆਂ ਦੀਆਂ ਕੰਧਾਂ ਬਣਾ ਕੇ ਸਾਈਨ ਚਿੰਨ੍ਹ ਲਗਾਏ ਜਾਣ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਾਨੂੰਨ ਨਾਲ ਕੀਤੀ ਗਈ ਛੇੜ ਛਾੜ ਵਿਰੁੱਧ ਕੇਂਦਰ ਸਰਕਾਰ ਦੇ ਪੁਤਲੇ ਫੂਕੇ <br/> ਅਗਲੀ ਖ਼ਬਰ ਨਵਾਂਸ਼ਹਿਰ 'ਚ ਰੋਸ ਪ੍ਰਦਰਸ਼ਨ ਕਰ ਕੇ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਦਾ ਸਾੜਿਆ ਪੁਤਲਾ
Ad Position 24