19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਨਰੇਗਾ ਕਾਨੂੰਨ ਨਾਲ ਕੀਤੀ ਗਈ ਛੇੜ ਛਾੜ ਵਿਰੁੱਧ ਕੇਂਦਰ ਸਰਕਾਰ ਦੇ ਪੁਤਲੇ ਫੂਕੇ <br/>

Ad Position 21
No active advertisement
ਅਜੀਤ ਡੈਸਕ 22-12-2025
ਰੱਤੇਵਾਲ, 21 ਦਸੰਬਰ (ਅਸ਼ੋਕ ਕੁਮਾਰ ਲੀਲ) - ਮਨਰੇਗਾ ਕਾਨੂੰਨ ਨਾਲ ਕੀਤੀ ਛੇੜਛਾੜ ਇਸ ਨੂੰ ਬਹੁਤ ਕੰਮਜ਼ੋਰ ਕਰ ਦੇਵੇਗੀ ਅਤੇ ਮਜ਼ਦੂਰਾਂ ਨੂੰ ਬਹੁਤ ਘੱਟ ਰੋਜ਼ਗਾਰ ਮਿਲੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਰੇਗਾ ਅਧਿਕਾਰ ਅੰਦੋਲਨ ਦੇ ਆਗੂ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਅਤੇ ਮਨੋਹਰ ਲਾਲ ਟੌਂਸਾ ਨੇ ਵੱਖ-ਵੱਖ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ | ਮਜ਼ਦੂਰਾਂ ਨੇ ਰੋਸ ਵਜੋਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਅਤੇ ਜ਼ੋਰਦਾਰ ਨਾਰੇਬਾਜੀ ਕੀਤੀ | ਆਗੂਆਂ ਨੇ ਕਿਹਾ ਕਿ ਨਵੀਂ ਸੋਧ ਮੁਤਾਬਕ ਸੂਬਾ ਸਰਕਾਰ ਨੂੰ 40 ਫੀਸਦੀ ਹਿੱਸਾ ਦੇਣਾ ਪਵੇਗਾ ਜਦਕਿ ਪਹਿਲਾਂ ਕੁੱਲ ਬਜਟ ਦਾ 10 ਫੀਸਦੀ ਹੀ ਸੂਬਾ ਸਰਕਾਰਾਂ ਦਿੰਦੀਆਂ ਸਨ | ਹੁਣ ਜਦੋਂ ਸੂਬਾ ਸਰਕਾਰਾਂ ਤਾਂ ਪਹਿਲਾਂ ਹੀ ਕਰਜਾਈ ਹਨ ਤਾਂ ਸੂਬਾ ਸਰਕਾਰ ਆਪਣਾ ਹਿੱਸਾ ਦੇਣ ਤੋਂ ਅਸਮਰਥ ਹੋ ਜਾਵੇਗੀ | ਇਸ ਬਹਾਨੇ ਕੇਂਦਰ ਵੀ ਆਪਣਾ ਹਿੱਸਾ ਨਹੀਂ ਦੇਵੇਗਾ ਅਤੇ ਮਨਰੇਗਾ ਕਾਨੂੰਨ ਨੂੰ ਆਪਣੀ ਮੌਤੇ ਮਰਨ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ | ਪਿੰਡ ਟੌਂਸਾ ਰਾਇਪਰ ਅਤੇ ਰੱਤੇਵਾਲ ਵਿਖੇ ਆਗੂਆਂ ਨੇ ਮਨਰੇਗਾ ਕਿਰਤੀਆਂ ਨੂੰ ਕਿਹਾ ਕਿ ਉਹਨਾਂ ਦੀ ਬੰਧਕ ਸ਼ਕਤੀ ਹੀ ਇਸ ਹਮਲੇ ਨੂੰ ਰੋਕ ਸਕਦੀ ਹੈ | ਉਹਨਾਂ ਸਮੂਹ ਮਨਰੇਗਾ ਕਿਰਤੀਆਂ ਨੂੰ ਅਪੀਲ ਕੀਤੀ ਕਿ ਅੱਜ ਜਾਗਣ ਦਾ ਵੇਲਾ ਹੈ | ਜਾਗੇ ਨਹੀਂ ਤਾਂ ਕਾਰਪੋਰੇਟ ਸਾਨੂੰ ਗੁਲਾਮ ਬਣਾਉਣ ਲਈ ਹੋਰ ਅੱਗੇ ਵਧੇਗਾ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਰਾਜ ਮਾਰਗ ਦੇ ਕਿਨਾਰੇ 'ਤੇ ਟੁੱਟੀ ਪੁਲੀ ਬਣ ਸਕਦੀ ਕਿਸੇ ਵੱਡੇ ਹਾਦਸੇ ਦਾ ਕਾਰਨ <br/>
Ad Position 24