18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਭੱਦੀ ਤੋਂ ਨੂਰਪੁਰ ਬੇਦੀ ਸੜਕ ਦੇ ਖਸਤਾ ਹਾਲਾਤ ਦੇ ਰਹੇ ਹਨ ਭਿਆਨਕ ਹਾਦਸਿਆਂ ਨੂੰ ਸੱਦਾ <br/>

Ad Position 21
No active advertisement
ਭੱਦੀ ਤੋਂ ਨੂਰਪੁਰ ਬੇਦੀ ਜਾਣ ਵਾਲੀ ਸੜਕ ਦੇ ਖਸਤਾ ਹਾਲਾਤਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ | ਤਸਵੀਰਾਂ : ਨਰੇਸ਼ ਧੌਲ <br/> 22-12-2025
ਬਲਾਚੌਰ, 21 ਦਸੰਬਰ (ਨਰੇਸ਼ ਧੌਲ)-ਭੱਦੀ ਤੋਂ ਨੂਰਪੁਰ ਬੇਦੀ ਸੜਕ ਦੇ ਖਸਤਾ ਹਾਲਾਤ ਹਰ ਸਮੇਂ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੇ ਜਾਪ ਰਹੇ ਹਨ | ਭੱਦੀ ਤੋਂ ਨੂਰਪੁਰ ਬੇਦੀ ਜਾਣ ਵਾਲੀ ਸੜਕ ਦੇ ਸ਼ਹੀਦ ਭਗਤ ਸਿੰਘ ਨਗਰ ਵਾਲੇ ਹਿੱਸੇ ਵਿੱਚ ਲਗਪਗ ਤਿੰਨ ਚਾਰ ਥਾਵਾਂ ਤੋਂ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਵਾਹਨ ਚਾਲਕਾਂ ਨੂੰ ਰੋਜ਼ਾਨਾ ਹੀ ਬਹੁਤ ਮੁਸ਼ਤੈਦੀ ਨਾਲ ਲੰਘਣਾ ਪੈ ਰਿਹਾ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਏ ਭਾਰੀ ਮੀਂਹਾਂ ਕਾਰਨ ਇਸ ਮੁੱਖ ਸੜਕ ਦੀਆਂ ਸਾਈਡਾਂ 'ਤੇ ਲਗਾਈਆਂ ਗਈਆਂ ਸੇਫਟੀ ਵਾਲਾਂ ਤਹਿਸ ਨਹਿਸ ਹੋ ਚੁੱਕੀਆਂ ਹਨ ਅਤੇ ਸੜਕ ਦਾ ਵੀ ਕੁੱਝ ਹਿੱਸਾ ਪਾਣੀ ਦੇ ਵਹਾ ਨਾਲ ਰੁੜ ਚੁੱਕਿਆ ਹੈ ਪ੍ਰੰਤੂ ਲੰਬਾ ਸਮਾਂ ਬੀਤ ਜਾਣ ਉਪਰੰਤ ਵੀ ਸਰਕਾਰ ਅਤੇ ਪ੍ਰਸ਼ਾਸਨ ਹੁਣ ਤੱਕ ਕੁੰਭ ਕਰਨੀ ਨੀਂਦ ਸੁੱਤੇ ਪਏ ਜਾਪ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਸੇਫਟੀ ਵਾਲਾਂ ਕੁੱਝ ਸਮਾਂ ਪਹਿਲਾਂ ਹੀ ਬਣਾਈਆਂ ਗਈਆਂ ਸਨ | ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਹਲਕੇ ਮਟੀਰੀਅਲ ਦੀ ਵਰਤੋਂ ਕੀਤੇ ਹੋਣ ਕਾਰਨ ਇਹ ਸੇਫਟੀ ਵਾਲਾਂ ਛੇਤੀ ਹੀ ਨਾਕਾਰਾ ਹੋ ਗਈਆਂ | ਉਨ੍ਹਾਂ ਦੱਸਿਆ ਕਿ ਇਹ ਮੁੱਖ ਸੜਕ ਭੱਦੀ ਤੋਂ ਨੂਰਪੁਰ ਬੇਦੀ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਆਦਿ ਨਾਲ ਜੋੜਦੀ ਹੈ ਜਿਸ ਕਾਰਨ ਵੱਡੀ ਗਿਣਤੀ ਵਿੱਚ ਆਵਾਜਾਈ ਵੀ ਹਮੇਸ਼ਾ ਰਹਿੰਦੀ ਹੈ | ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਕੋਈ ਵੱਡਾ ਦੁਖਾਂਤ ਵਾਪਰੇ ਇਸ ਸੜਕ ਦੀ ਮੁਰੰਮਤ ਦਾ ਕਾਰਜ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇ | ਇਸ ਦੇ ਨਾਲ ਹੀ ਪਹਿਲਾਂ ਬਣਾਈਆਂ ਗਈਆਂ ਸੇਫਟੀ ਵਾਲਾਂ ਦੇ ਮਟੀਰੀਅਲ ਦੀ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਖ਼ੋਜਾ ਬੇਟ ਵਿਖੇ ਸੋਲਰ ਲਾਈਟਾਂ ਲਗਾਉਣ ਦਾ ਕਾਰਜ ਸ਼ੁਰੂ <br/> ਅਗਲੀ ਖ਼ਬਰ ਗੁ: ਪੰਥ ਮਾਤਾ ਸਾਹਿਬ ਕੌਰ ਤੁੰਗਲ ਗੇਟ ਬੰਗਾ ਵਿਖੇ ਸ਼ਹੀਦੀ ਸਮਾਗਮ 28 ਨੂੰ <br/>
Ad Position 24