ਕਟਾਰੀਆਂ, 21 ਦਸੰਬਰ (ਪੇ੍ਰਮੀ ਸੰਧਵਾਂ) - ਇੰਡੀਅਨ ਡਿਵੈਲਪਮੈਂਟ ਕਮੇਟੀ ਯੂ. ਕੇ ਦੇ ਜਨਰਲ ਸਕੱਤਰ ਤੇ ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਵਾਸੀ ਸੰਧਵਾਂ ਹਾਲ ਵਾਸੀ ਯੂ. ਕੇ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਪੂਜਨੀਕ ਮਾਤਾ ਗੁਰਮੀਤ ਕੌਰ ਸੰਧੂ ਪਤਨੀ ਸਰਦਾਰ ਮਲਕੀਤ ਸਿੰਘ ਸੰਧੂ ਦਾ ਇੰਗਲੈਂਡ ਦੀ ਧਰਤੀ 'ਤੇ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ 'ਚ ਐਮ. ਪੀ ਮਨੀਸ਼ ਤਿਵਾੜੀ, ਚੌ. ਮੀਨਾ ਸੂੰਢ ਪਤਨੀ ਸਵ: ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਜਥੇ. ਦਵਿੰਦਰ ਸਿੰਘ ਗੋਗੀ ਸੰਧੂ, ਵਿਧਾਇਕ ਡਾ. ਸੁਖਵਿੰਦਰ ਸੁੱਖੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਣ ਲਾਲ ਢੰਡਾ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਸੀਨੀਅਰ ਯੂਥ ਆਗੂ ਸਾਬੀ ਕੰਗਰੌੜ, ਜੋਗਾ ਸਿੰਘ ਕੰਗਰੌੜ, ਢਾਡੀ ਬਚਿੱਤਰ ਸਿੰਘ ਕੰਗਰੌੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਬਿਮਲਾ ਦੇਵੀ ਬੰਗਾ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਜਸਵੀਰ ਸ਼ੀਰਾ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਬਲਾਕ ਸੰਮਤੀ ਮੈਂਬਰ ਰਮਨਪ੍ਰੀਤ ਕੌਰ ਸੰਧੂ ਆਦਿ ਸ਼ਖਸ਼ੀਅਤਾਂ ਨੇ ਸੰਧੂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਂਵਾ ਕੀਤਾ |