18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਨਛੱਤਰ ਕੌਰ ਸਰਪੰਚ ਨੇ ਹਾਈ ਸਕੂਲ ਮਹਾਲੋਂ ਵਿਖੇ ਸਬਮਰਸੀਬਲ ਪੰਪ ਦੀ ਕੀਤੀ ਸੇਵਾ <br/>

Ad Position 21
No active advertisement
ਅਜੀਤ ਡੈਸਕ 22-12-2025
ਨਵਾਂਸ਼ਹਿਰ, 21 ਦਸੰਬਰ (ਜਸਬੀਰ ਸਿੰਘ ਨੂਰਪੁਰ) - ਸਰਕਾਰੀ ਹਾਈ ਸਮਾਰਟ ਸਕੂਲ ਮਹਾਲੋਂ ਵਿਖੇ ਮੁੱਖ ਅਧਿਆਪਕਾ ਨੀਲਮ ਰਾਣੀ ਦੇ ਯਤਨਾਂ ਸਦਕਾ ਨਛੱਤਰ ਕੌਰ ਸਰਪੰਚ ਪਿੰਡ ਮਹਾਲੋਂ ਵੱਲੋਂ ਸਬਮਰਸੀਬਲ ਪੰਪ ਲਗਵਾਉਣ ਦੀ ਸੇਵਾ ਨਿਭਾਈ ਗਈ | ਇਸ ਸਬੰਧੀ ਮੁੱਖ ਅਧਿਆਪਕਾ ਨੀਲਮ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਸਬਮਰਸੀਬਲ ਪੰਪ ਦੀ ਬਹੁਤ ਸਮੇਂ ਤੋਂ ਜਰੂਰਤ ਸੀ ਸੋ ਇਸ ਜਰੂਰਤ ਨੂੰ ਮੁੱਖ ਰੱਖਦੇ ਹੋਏ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਰਪੰਚ ਨਛੱਤਰ ਕੌਰ ਵੱਲੋਂ ਇਹ ਸੇਵਾ ਕੀਤੀ ਗਈ | ਉਹਨਾਂ ਇਸ ਸੇਵਾ ਲਈ ਸਰਪੰਚ ਨਛੱਤਰ ਕੌਰ ਤੇ ਉਹਨਾਂ ਦੇ ਪਰਿਵਾਰ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਲੋਂ ਸਕੂਲ ਲਈ ਪਹਿਲਾਂ ਵੀ ਕਾਫੀ ਕੁੱਝ ਕੀਤਾ ਜਾ ਰਿਹਾ ਹੈ | ਇਸ ਮੌਕੇ ਮੁੱਖ ਅਧਿਆਪਕਾ ਨੀਲਮ ਰਾਣੀ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਨਛਤਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਕੇ ਮੁਫ਼ਤ ਤੇ ਉੱਚ ਦਰਜੇ ਦੀ ਸਿੱਖਿਆ ਗ੍ਰਹਿਣ ਕਰਵਾਉਣ | ਇਸ ਮੌਕੇ ਨਛੱਤਰ ਰਾਮ ਪੰਚ, ਸੁਰਜੀਤ ਰਾਮ ਪੰਚ, ਮਹਿੰਦਰ ਰਾਮ ਨੰਬਰਦਾਰ ਅਤੇ ਬਲਵਿੰਦਰ ਕੌਰ ਜ਼ਿਲ੍ਹਾ ਸੰਮਤੀ ਮੈਂਬਰ ਤੇ ਸਕੂਲ ਸਟਾਫ਼ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਰੋਇਆ) ਨੇ ਦੋਆਬਾ ਗਰੁੱਪ ਆਫ ਕਾਲਜ ਦਾ ਸਿੱਖਿਆਤਮਕ ਕੀਤਾ ਦੌਰਾ <br/> ਅਗਲੀ ਖ਼ਬਰ ਛਦੌੜੀ ਸਕੂਲ ਵਿਖੇ ਕਰਵਾਈ ਮਾਪੇ-ਅਧਿਆਪਕ ਮਿਲਣੀ <br/>
Ad Position 24