18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਛਦੌੜੀ ਸਕੂਲ ਵਿਖੇ ਕਰਵਾਈ ਮਾਪੇ-ਅਧਿਆਪਕ ਮਿਲਣੀ <br/>

Ad Position 21
No active advertisement
ਅਜੀਤ ਡੈਸਕ 22-12-2025
ਮਜਾਰੀ/ਸਾਹਿਬਾ, 21 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਛਦੌੜੀ ਵਿਖੇ ਮੈਗਾ ਪੀ.ਟੀ.ਐਮ ਕਰਵਾਈ ਗਈ | ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੀ ਵਰਕਸ਼ਾਪ ਲਗਾਈ ਗਈ | ਸਰਕਾਰ ਦੀਆਂ ਸਿੱਖਿਆ ਵਿਭਾਗ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਵੱਖ-ਵੱਖ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮੁੱਖ ਅਧਿਆਪਕਾ ਤਾਰਾ ਰਾਣੀ, ਚੇਅਰਮੈਨ ਐਸ.ਐਮ.ਸੀ ਸੁਰਜੀਤ ਕੁਮਾਰ, ਬੀ.ਆਰ.ਸੀ ਪਵਨ ਕੁਮਾਰ ਅਤੇ ਸਮੂਹ ਸਟਾਫ਼ ਵਲੋਂ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਰਨੈਲ ਸਿੰਘ ਨੰਬਰਦਾਰ, ਗੁਰਮੀਤ ਸਿੰਘ, ਨਰਿੰਦਰ ਕੁਮਾਰ, ਗੁਲਸ਼ਨ ਕੁਮਾਰ, ਕਸ਼ਮੀਰ ਸਿੰਘ, ਲਖਵੀਰ ਸਿੰਘ, ਪਵਨ ਕੁਮਾਰ, ਕੁਲਵਿੰਦਰ ਕੁਮਾਰ, ਬਲਵੰਤ ਕੁਮਾਰ, ਪਰਮਜੀਤ ਸਿੰਘ, ਦਿਲਜੀਤ ਸਿੰਘ, ਜਸਵੰਤ ਕੌਰ, ਸ਼ਹਿਨਾਜ਼, ਜਸਪਾਲ ਕੌਰ, ਰਾਜਵਿੰਦਰ ਕੌਰ, ਰੇਸ਼ਮ ਕੌਰ, ਰੇਖਾ ਰਾਣੀ ਅਤੇ ਸਕੂਲ ਸਟਾਫ਼ ਮੈਂਬਰ ਸਤਵਿੰਦਰ ਸਿੰਘ ਸੈਂਭੀ, ਕੁਲਵਿੰਦਰ ਸਿੰਘ ਰਾਣਾ, ਲਖਵੀਰ ਸਿੰਘ, ਨਰਿੰਦਰ ਸਿੰਘ, ਕਿਰਨ ਸ਼ਰਮਾ, ਗੀਤਾਂਜਲੀ ਨਾਗਰਾ, ਅਮਨਦੀਪ ਕੌਰ, ਮਨਦੀਪ ਕੌਰ, ਸੁੁੱਖਵਿੰਦਰ ਕੌਰ, ਬਖ਼ਸ਼ੋ, ਰਜਿੰਦਰ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਛੱਤਰ ਕੌਰ ਸਰਪੰਚ ਨੇ ਹਾਈ ਸਕੂਲ ਮਹਾਲੋਂ ਵਿਖੇ ਸਬਮਰਸੀਬਲ ਪੰਪ ਦੀ ਕੀਤੀ ਸੇਵਾ <br/> ਅਗਲੀ ਖ਼ਬਰ ਨੀਲਮ ਕੁਮਾਰੀ ਨੇ ਵੋਟਰਾਂ ਦਾ ਕੀਤਾ ਧੰਨਵਾਦ <br/>
Ad Position 24