18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਟੋਪਾਨ ਇੰਡਸਟਰੀ ਵਲੋਂ ਲਗਾਏ ਗਏ ਖੂਨਦਾਨ ਕੈਂਪ 'ਚ 164 ਯੂਨਿਟ ਖੂਨ ਹੋਇਆ ਇਕੱਤਰ <br/>

Ad Position 21
No active advertisement
ਅਜੀਤ ਡੈਸਕ 22-12-2025
ਕਾਠਗੜ੍ਹ, 21 ਦਸੰਬਰ (ਹਰਸਿਮਰਨਜੋਤ ਸਿੰਘ ਕਲੇਰ) - ਟੋਪਾਨ ਸਪੈਸ਼ਲਿਟੀ ਫਿਲਮ ਇੰਡਸਟਰੀਜ਼ ਰੈਲਮਾਜਰਾ ਦੇ ਪ੍ਰਬੰਧਨ ਵਲੋਂ 15ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ | ਇਸ ਕੈਂਪ ਦਾ ਉਦਘਾਟਨ ਸਿਵਲ ਸਰਜਨ ਨਵਾਂਸ਼ਹਿਰ ਡਾ. ਗੁਰਿੰਦਰਜੀਤ ਸਿੰਘ ਅਤੇ ਰੂਪਨਗਰ ਦੇ ਸਿਵਲ ਸਰਜਨ ਡਾ. ਸੁਖਵਿੰਦਰ ਜੀਤ ਸਿੰਘ ਵੱਲੋਂ ਕੀਤਾ ਗਿਆ | ਕੈਂਪ ਵਿੱਚ ਕੰਪਨੀ ਦੇ ਮੁੱਖ ਸੀ.ਈ.ਓ ਕੇ. ਮਨੋਹਰ, ਡਾਇਰੈਕਟਰ ਅਮਿਤ ਕੁਮਾਰ ਜੈਨ, ਐਚ.ਆਰ ਵਿਭਾਗ ਦੇ ਜਨਰਲ ਮੈਨੇਜਰ ਸਤੀਸ਼ ਡਾਂਗੀ ਅਤੇ ਏ.ਬੀ.ਪੀ ਆਪ੍ਰੇਸ਼ਨ ਹਰਦੀਪ ਸਿੰਘ ਨਰੂਲਾ ਵੀ ਨਾਲ ਸਨ | ਕੰਪਨੀ ਦੇ ਡਾ. ਹਰਕੀਰਤ ਸਿੰਘ ਨੇ ਵੀ ਇਸ ਸਮਾਗਮ 'ਚ ਹਿੱਸਾ ਲਿਆ | ਬਲੱਡ ਬੈਂਕ ਟੀਮ ਨਵਾਂਸ਼ਹਿਰ, ਬੰਗਾ ਅਤੇ ਸੁਰਜੀਤ ਸਿੰਘ ਹਸਪਤਾਲ ਰੂਪਨਗਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ਦੌਰਾਨ 164 ਯੂਨਿਟ ਖੂਨ ਇਕੱਤਰ ਹੋਇਆ | ਇਸ ਕੈਂਪ 'ਚ ਬਲੱਡ ਬੈਂਕ ਰੋਪੜ ਤੋਂ ਡਾ. ਬਬਲੀਨ ਕੌਰ, ਨਵਾਂਸ਼ਹਿਰ ਤੇ ਬੰਗਾ ਤੋਂ ਡਾ. ਤੇਜਿੰਦਰ ਪਾਲ ਸਿੰਘ ਅਤੇ ਡਾ. ਅਮਨਦੀਪ ਸਮੇਤ ਹੋਰਨਾਂ ਨੇ ਹਿੱਸਾ ਲਿਆ | ਇਸ ਮੌਕੇ ਡਾ. ਸੁਖਵਿੰਦਰ ਜੀਤ ਨੇ ਖੂਨਦਾਨ ਦੇ ਫਾਇਦਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ | ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ | ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇ. ਮਨੋਹਰ ਨੇ ਕਿਹਾ ਕਿ ਉਹਨਾਂ ਦਾ ਉਦਯੋਗ ਖੇਤਰ ਦੇ ਪਿੰਡਾਂ ਨੂੰ ਸਿਹਤ ਅਤੇ ਸਿੱਖਿਆ ਵਿੱਚ ਮਦਦ ਕਰਨ ਲਈ ਵਚਨਬੱਧ ਹੈ | ਡਾਇਰੈਕਟਰ ਸੋਸ਼ਲ ਸਰਵਿਸਿਜ਼ ਐਂਡ ਅਚੀਵਮੈਂਟਸ ਅਮਿਤ ਕੁਮਾਰ ਜੈਨ ਨੇ ਕੰਪਨੀ 'ਤੇ ਚਾਨਣਾ ਪਾਇਆ | ਸਟੇਜ ਦਾ ਸੰਚਾਲਨ ਐਚ.ਆਰ ਮੈਨੇਜਰ ਅੰਕੁਸ਼ ਭਾਰਦਵਾਜ ਨੇ ਕੀਤਾ | ਇਸ ਮੌਕੇ ਜਿੱਥੇ ਖੂਨਦਾਨੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਉਥੇ ਹੀ ਕੰਪਨੀ ਮੈਨੇਜ਼ਮੈਂਟ ਵੱਲੋਂ ਪਹੁੰਚੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਕਮਲਜੀਤ ਸਿੰਘ ਬਲੱਡ ਬੈਂਕ ਸੋਸਾਇਟੀ ਰੋਪੜ, ਡਾ. ਥੋਥੀ ਗੁਲਾਟੀ ਵਾਈਸ ਸਿਵਲ ਸਰਜਨ ਰੋਪੜ, ਅਸ਼ਵਨੀ ਸ਼ਰਮਾ, ਅੰਕੁਸ਼ ਭਾਰਦਵਾਜ, ਡਾ. ਹਰਕੀਰਤ ਸਿੰਘ, ਫਾਰਮਾਸਿਸਟ ਗੁਰਜੀਤ ਸਿੰਘ, ਤਰੁਣ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਐਮ ਸ਼੍ਰੀ ਸਰਕਾਰੀ ਸਕੂਲ ਮੁਕੰਦਪੁਰ ਵਿਖੇ ਕਰਵਾਈ ਮਾਪੇ ਅਧਿਆਪਕ ਮਿਲਣੀ <br/> ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਨੇ ਐਨ.ਐਸ.ਐਸ. ਕੈਂਪ ਦੌਰਾਨ ਨਿਭਾਈਆਂ ਸੇਵਾਵਾਂ <br/>
Ad Position 24