ਮਜਾਰੀ/ਸਾਹਿਬਾ, 24 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਟੇਟ ਕੋਆਪਰੇਟਿਵ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮੂਹ ਕੋਆਪਰੇਟਿਵ ਸੁਸਾਇਟੀਆਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਜੀ ਦੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਕਸਬਾ ਮਜਾਰੀ ਦੇ ਬੱਸ ਅੱਡੇ ਵਿਚ ਦੁੱਧ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਅੰਜੂ ਬਾਲਾ ਡੀ.ਆਰ ਅਤੇ ਜੋਗਿੰਦਰਪਾਲ ਏ.ਆਰ ਨੇ ਕਿਹਾ ਕਿ ਅੱਜ ਗੁਰੂ ਸਾਹਿਬ ਤੇ ਉਨ੍ਹਾਂ ਦੇ ਪ੍ਰੀਵਾਰ ਵਲੋਂ ਦਿੱਤੀਆਂ ਕੁਰਬਾਨੀਆਂ ਕਰਕੇ ਹੀ ਹਿੰਦੋਸਤਾਨ ਦੀ ਹੋਂਦ ਹੈ, ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਜਾਡਲੀ, ਅਮਨ ਭਾਰਦਬਾਜ ਬਲਾਕ ਸੜੋਆ ਪ੍ਰਧਾਨ, ਰਾਜਵੰਤ ਸਿੰਘ ਪ੍ਰਧਾਨ ਬਲਾਕ ਬਲਾਚੌਰ, ਇਕਬਾਲ ਸਿੰਘ ਪ੍ਰਧਾਨ ਬਲਾਕ ਬੰਗਾ, ਕੁਲਦੀਪ ਸਿੰਘ ਨਵਾਂਸ਼ਹਿਰ, ਹਰਦੀਪ ਭੂੰਬਲਾ, ਸੁਖਵਿੰਦਰ ਸਿੰਘ ਜੈਨਪੁਰ, ਕਮਲਜੀਤ ਕੁਮਾਰ ਛਦੌੜੀ, ਹਰਜਿੰਦਰ ਸਿੰਘ ਸਾਹਦੜਾ, ਰਵਿੰਦਰ ਬੇਗਮਪੁਰ, ਸ਼ਿਵ ਕੁਮਾਰ ਪੈਲੀ, ਸ਼ਰਨਜੀਤ ਸਿੰਘ, ਸਰਨ ਸਾਹਦੜਾ, ਸੋਨੂੰ ਛਦੌੜੀ, ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ ਤੋਂ ਇਲਾਵਾ ਕੋਆਪਰੇਟਿਵ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ |