ਨਵਾਂਸ਼ਹਿਰ, 24 ਦਸੰਬਰ (ਜਸਬੀਰ ਸਿੰਘ ਨੂਰਪੁਰ)-ਆਰ.ਕੇ ਆਰੀਆ ਕਾਲਜ ਨਵਾਂਸ਼ਹਿਰ 'ਚ ਪਿ੍ੰਸੀਪਲ ਡਾ. ਪੁਨੀਤ ਅਨੇਜਾ ਦੀ ਅਗਵਾਈ 'ਚ ਚੱਲ ਰਹੇ ਐਨ.ਐਸ.ਐਸ ਸੱਤ ਰੋਜ਼ਾ ਕੈਂਪ ਦੇ ਪੰਜਵੇਂ ਦਿਨ ਵਿਦਿਆਰਥੀਆਂ ਲਈ ਇੱਕ ਮੋਟੀਵੇਸ਼ਨਲ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਉੱਘੇ ਸਾਹਿਤਕਾਰ, ਲੇਖਕ, ਗੀਤਕਾਰ ਅਤੇ ਪੱਤਰਕਾਰ ਅਸ਼ੋਕ ਭੌਰਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਪ੍ਰੋਗਰਾਮ ਦੀ ਸ਼ੁਰੂਆਤ 'ਚ ਪ੍ਰੋਫੈਸਰ ਮਿ੍ਦਲਾ ਪੁਸ਼ਕਰਨਾ ਵੱਲੋਂ ਆਏ ਹੋਏ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਪ੍ਰੋਗਰਾਮ ਅਫ਼ਸਰ ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸ਼ੋਕ ਭੌਰਾ ਨੇ ਬਹੁਤ ਸਾਰੇ ਵਿਸ਼ਿਆਂ ਉੱਪਰ ਲਗਭਗ 30 ਕਿਤਾਬਾਂ ਲਿਖੀਆਂ ਹਨ | ਕਈ ਹਜ਼ਾਰ ਉਨ੍ਹਾਂ ਦੇ ਆਰਟੀਕਲ ਦੇਸ਼ ਅਤੇ ਵਿਦੇਸ਼ ਦੇ ਅਖਬਾਰ ਅਤੇ ਮੈਗਜ਼ੀਨ ਵਿੱਚ ਛਪੇ ਹਨ | ਲਿਖਣ ਕਲਾ ਤੋਂ ਇਲਾਵਾ ਪੰਜਾਬੀ ਕਲਚਰ ਅਤੇ ਮੀਡੀਆ ਨੂੰ ਵੀ ਪ੍ਰਮੋਟ ਕਰਨ ਲਈ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ | ਬਹੁਤ ਸਾਰੇ ਸਾਹਿਤਿਕ ਤੇ ਸੱਭਿਆਚਾਰਕ ਪ੍ਰੋਗਰਾਮ ਉਨ੍ਹਾਂ ਦੀ ਅਗਵਾਈ 'ਚ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ 'ਤੇ ਪ੍ਰਸਾਰਿਤ ਹੁੰਦੇ ਹਨ | ਮੱੁਖ ਮਹਿਮਾਨ ਅਸ਼ੋਕ ਭੌਰਾ ਨੇ ਵਿਦਿਆਰਥੀਆਂ ਨਾਲ ਆਪਣੀ ਦੇਸ਼-ਵਿਦੇਸ਼ ਦੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਹਰ ਇਨਸਾਨ ਨੂੰ ਕਿਤਾਬਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ | ਚੰਗੀਆਂ ਕਿਤਾਬਾਂ ਪੜਨ ਵਾਲੇ ਵਿਦਿਆਰਥੀ ਜ਼ਿੰਦਗੀ ਵਿੱਚ ਜਰੂਰ ਕਾਮਯਾਬ ਹੁੰਦੇ ਹਨ | ਹਰ ਵਿਦਿਆਰਥੀ 'ਚ ਕੋਈ ਨਾ ਕੋਈ ਗੁਣ ਜਰੂਰ ਹੁੰਦਾ ਹੈ ਅਸੀਂ ਸਾਰੇ ਹੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਹਾਂ | ਸਾਨੂੰ ਦੁਨੀਆਂ ਵਿੱਚ ਵਿਚਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ | ਛੋਟੀਆਂ-ਛੋਟੀਆਂ ਰੌਚਕ ਕਹਾਣੀਆਂ ਸੁਣਾ ਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਚੰਗੇ ਮੈਸੇਜ ਦਿੱਤੇ, ਇਹ ਸੈਮੀਨਾਰ ਹਮੇਸ਼ਾ ਹੀ ਉਹ ਯਾਦ ਰੱਖਣਗੇ | ਇਸ ਸੈਮੀਨਾਰ ਦੌਰਾਨ ਤਰਲੋਚਨ ਸਿੰਘ ਪਠਲਾਵਾ, ਡਾ. ਰੇਨੂ ਕਾਰਾ, ਪ੍ਰੋਫੈਸਰ ਕੇਵਲ ਕਿ੍ਸ਼ਨ, ਪ੍ਰੋਫੈਸਰ ਨਵਦੀਪ ਕੌਰ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਰੋਬਿਨ ਕੁਮਾਰ, ਡਾ. ਜਸਵੀਰ ਸਿੰਘ, ਡਾ. ਜਸਪ੍ਰੀਤ ਕੌਰ, ਪ੍ਰੋਫੈਸਰ ਸੁਰਜੀਤ ਕੌਰ ਅਤੇ ਪ੍ਰੋਫ਼ੈਸਰ ਅਨਿਕਾ ਹਾਜ਼ਰ ਸਨ |