ਟੱਪਰੀਆਂ ਖੁਰਦ, 25 ਦਸੰਬਰ (ਬਲਵਿੰਦਰ ਨਾਨੋਵਾਲੀਆ) - ਸੰਤ ਸੁਰਿੰਦਰ ਦਾਸ ਪ੍ਰਧਾਨ ਸ਼੍ਰੀ ਗੁਰੂੁ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਭਤੀਜੇ ਰਮਨ ਕੁਮਾਰ (27) ਦੀ ਦਿਮਾਗ ਦੀ ਨਾੜੀ ਫੱਟਣ ਕਾਰਨ ਉਸ ਸਮੇਂ ਅਚਾਨਕ ਮੌਤ ਹੋ ਗਈ, ਜਦੋਂ ਉਹ ਅੰਮਿ੍ਤ ਵੇਲੇ ਪ੍ਰਭਾਤਫੇਰੀ ਵਿੱਚ ਸ਼ਾਮਲ ਸੰਗਤਾਂ ਲਈ ਚਾਹ ਤਿਆਰ ਕਰਨ ਤੋਂ ਪਹਿਲਾਂ ਬਾਥਰੂਮ ਵਿੱਚ ਇਸ਼ਨਾਨ ਕਰ ਰਿਹਾ ਸੀ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਡਾ. ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ, ਰਸ਼ਪਾਲ ਰਾਜੂ ਡਾਇਰੈਕਟਰ ਐਸ.ਸੀ.ਕਾਪੋਰੇਸ਼ਨ ਪੰਜਾਬ ਸਰਕਾਰ, ਗੁਰਲਾਲ ਸੈਲਾ ਸੀਨੀਅਰ ਆਗੂ ਅਤੇ ਗੁਰੂੁ ਘਰ ਦੇ ਚੇਅਰਮੈਨ ਨਾਜਰ ਰਾਮ ਮਾਨ ਸਾਬਕਾ ਡੀ.ਈ.ਓ. ਨੇ ਕਿਹਾ ਕਿ ਗੁਰੁੂ ਘਰ ਵਿਖੇ ਸੇਵਾਵਾਂ ਨਿਭਾਅ ਰਹੇ ਰਮਨ ਕੁਮਾਰ ਦੀ ਬੇਵਕਤੀ ਮੌਤ ਨੇ ਜਿੱਥੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਆਲ ਇੰਡੀਆ ਆਦਿ ਧਰਮ ਮਿਸ਼ਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਬੀਬੀ ਕਮਲੇਸ਼ ਕੌਰ ਘੇੜਾ ਕੌਮੀ ਚੇਅਰਪਰਸਨ ਆਲ ਇੰਡੀਆ ਆਦਿ ਧਰਮ ਮਿਸ਼ਨ, ਐਲ.ਆਰ.ਵਿਰਦੀ ਕੌਮੀ ਪ੍ਰਧਾਨ ਆਦਿ ਧਰਮ ਮਿਸ਼ਨ, ਸੰਤ ਦਿਆਲ ਬੰਗਾ ਕੌਮੀ ਸਕੱਤਰ, ਸੰਤ ਕਰਮ ਚੰਦ ਬੀਣੇਵਾਲ ਹੈੱਡ ਕੈਸ਼ੀਅਰ, ਰਾਜ ਕੁਮਾਰ ਡੋਗਰਪੁਰ ਜਨਰਲ ਸਕੱਤਰ, ਸੰਤ ਗਿਰਧਾਰੀ ਲਾਲ ਪਾਠੀ ਗੁਰੁੂ ਘਰ, ਸੰਤ ਹਰਬੰਸ ਸਿੰਘ, ਸੰਤ ਨਰੰਜਣ ਸਿੰਘ ਦੁਰਾਹਾ, ਰਮੇਸ਼ ਚੰਦ ਸਹੋਤਾ ਪ੍ਰਧਾਨ ਹਿਮਾਚਲ ਪ੍ਰਦੇਸ਼, ਮਨਜੀਤ ਮੁਗੋਵਾਲੀਆ, ਪਿੰ੍ਰਸੀਪਲ ਸਰੂਪ ਚੰਦ ਬੀਰਮਪੁਰ, ਸੁਰਜੀਤ ਸਿੰਘ ਖਾਨਪੁਰੀ, ਜਗਦੀਸ਼ ਦੀਸ਼ਾ, ਰਾਜ ਕੁਮਾਰ ਡੋਗਰਪੁਰ, ਸੁਖਚੈੈਨ ਸਿੰਘ ਕਾਲਾ ਅਤੇ ਬਾਬਾ ਸੁਰਿੰਦਰ ਰਾਜਸਥਾਨੀ ਆਦਿ ਵੀ ਹਾਜਰ ਸਨ |