27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗੁਰਦੁਆਰਾ ਸ੍ਰੀ ਚਰਨ ਕੰਵਲ ਜੀਂਦੋਵਾਲ ਬੰਗਾ ਵਿਖੇ ਪ੍ਰਕਾਸ਼ ਪੁਰਬ ਮਨਾਇਆ <br/>

Ad Position 21
No active advertisement
ਅਜੀਤ ਡੈਸਕ 31-12-2025
ਬੰਗਾ, 30 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਂਦੋਵਾਲ-ਬੰਗਾ ਵਿਖੇ ਦਸਵੀ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਇਆ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਥਾਨਕ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਪਿੰਡ ਜੀਂਦੋਵਾਲ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਜੀ ਦੀ ਗੁਰਬਾਣੀ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਭਾਰੀ ਦੀਵਾਨ ਸਜਾਏ ਗਏ | ਦੀਵਾਨ ਦੇ ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਗੁਰਮਖ ਸਿੰਘ, ਸਤਨਾਮ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਦੇ ਜਥੇ ਨੇ ਗਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸੇ ਤਰਾਂ ਭਾਈ ਇਮਨਦੀਪ ਸਿੰਘ ਦੇ ਜਥੇ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ੰਘਰਸ਼ਮਈ ਜੀਵਨ ਸਬੰਧੀ ਵਾਰਾਂ ਗਾ ਕੇ ਸੰਗਤ ਵਿੱਚ ਜੋਸ਼ ਭਰਿਆ | ਇਸ ਮੌਕੇ ਹਾਜ਼ਰ ਹੋਈਆਂ ਸਿੱਖ ਸੰਗਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਗੁਰਬਖਸ਼ ਸਿੰਘ ਖਾਲਸਾ, ਭਾਈ ਸਰਬਜੀਤ ਸਿੰਘ ਨਾਗਰਾ, ਭਾਈ ਪਲਵਿੰਦਰ ਸਿੰਘ ਹੈਾਡ ਗ੍ਰੰਥੀ ਅਤੇ ਕਥਾਵਾਚਕ, ਭਾਈ ਦੇਸਾ ਸਿੰਘ ਗ੍ਰੰਥੀ, ਭਾਈ ਹਜੂਰ ਸਿੰਘ ਗ੍ਰੰਥੀ, ਸਰਬਜੀਤ ਸਿੰਘ ਕਾਹਮਾ, ਲਾਲ ਦੇਵ, ਅਮਰੀਕ ਸਿੰਘ ਨੰਬਰਦਾਰ, ਅਮਰਜੀਤ ਸਿੰਘ ਸਕੱਤਰ, ਲਖਵੀਰ ਸਿੰਘ ਸਾਬਕਾ ਸਰਪੰਚ ਅਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ 'ਚ ਗੈਂਗਸਟਰ ਨਾਲ ਪੁਲਿਸ ਦਾ ਹੋਇਆ ਮੁਕਾਬਲਾ <br/> ਅਗਲੀ ਖ਼ਬਰ ਢਾਹਾਂ ਕਲੇਰਾਂ ਵਿਖੇ ਪ੍ਰਕਾਸ਼ ਪੁਰਬ ਤੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ 'ਚ ਮਹਾਨ ਗੁਰਮਤਿ ਸਮਾਗਮ ਭਲਕੇ <br/>
Ad Position 24