26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗੁ: ਸਿੰਘ ਸਭਾ ਨੌਰਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ <br/>

Ad Position 21
No active advertisement
ਅਜੀਤ ਡੈਸਕ 31-12-2025
ਬੰਗਾ, 30 ਦਸੰਬਰ (ਕੁਲਦੀਪ ਸਿੰਘ ਪਾਬਲਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਨੌਰਾ ਵਿਖੇ ਸਮੂਹ ਨਗਰ ਨਿਵਾਸੀ ਪ੍ਰਬੰਧਕ ਕਮੇਟੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਨੌਰਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਇਸ ਦੌਰਾਨ ਗੁਰਦੁਆਰਾ ਸਿੰਘ ਸਭਾ ਨੌਰਾ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਉਪਰੰਤ ਵਿਸ਼ਾਲ ਨਗਰ ਕੀਰਤਨ ਨਗਰ ਦੀ ਪਰਿਕਰਮਾ ਕਰਦੇ ਹੋਏ ਵੱਖ-ਵੱਖ ਪੰਡਾਲਾਂ ਤੋਂ ਹੁੰਦੇ ਹੋਏ ਵਾਪਸ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤੀ ਕੀਤੀ ਗਈ | ਇਸ ਦੌਰਾਨ ਦਾਨੀ ਸੱਜਣਾਂ ਵੱਲੋਂ ਵੱਖ-ਵੱਖ ਪੰਡਾਲਾਂ 'ਤੇ ਚਾਹ ਪਕੌੜੇ ਅਤੇ ਫਲ ਦੇ ਲੰਗਰ ਵਰਤਾਏ ਗਏ | ਇਸੇ ਦੌਰਾਨ ਗੁਰਦੁਆਰਾ ਗੋਬਿੰਦ ਸਿੰਘ ਲੋਹ ਲੰਗਰ ਸਟੋਰ ਵਿਖੇ ਸੰਗਤਾਂ ਲਈ ਲੰਗਰ ਵਰਤਾਏ ਗਏ | ਨਗਰ ਕੀਰਤਨ ਦੌਰਾਨ ਵੱਖ-ਵੱਖ ਸਟੇਜਾਂ 'ਤੇ ਢਾਡੀ ਜਥਾ ਭਾਈ ਧੰਨਾ ਸਿੰਘ 96 ਕਰੋੜੀ ਦੇ ਜਥੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਢਾਡੀ ਵਾਰਾਂ ਅਤੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਦੌਰਾਨ ਸਟੇਜ ਦੀ ਸੇਵਾ ਸੈਕਟਰੀ ਹਰਪ੍ਰੀਤ ਸਿੰਘ ਯੂ. ਕੇ ਵੱਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਸੈਕਟਰੀ ਹਰਪ੍ਰੀਤ ਸਿੰਘ ਹੈਪੀ ਯੂ.ਕੇ, ਮੋਹਣ ਸਿੰਘ ਬਣਵੈਤ, ਗੁਰਮੇਲ ਸਿੰਘ, ਗੁਰਦੇਵ ਸਿੰਘ ਕੈਨੇਡਾ, ਮੋਹਨ ਸਿੰਘ ਡਰਾਈਵਰ, ਜਸਵਿੰਦਰ ਸਿੰਘ ਇਟਲੀ, ਮਹਿੰਦਰ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਸੋਨੀ, ਸੁਖਜਿੰਦਰ ਸਿੰਘ, ਮਿੱਤ ਸਿੰਘ ਪੰਚ, ਹਰਜਿੰਦਰ ਸਿੰਘ ਨੰਬਰਦਾਰ, ਵਰਿੰਦਰ ਸਿੰਘ, ਗੁਲਵਿੰਦਰਪਾਲ ਸਿੰਘ, ਗੁਰਮੀਤ ਸਿੰਘ, ਹਰਬੰਸ ਸਿੰਘ ਖਜ਼ਾਨਚੀ, ਫਤਿਹ ਸਿੰਘ, ਪ੍ਰਭਦੀਪ ਕੌਰ, ਸੁਰਿੰਦਰ ਕੌਰ, ਪੂਨਮ ਸੈਣੀ ਪੰਚ, ਗੁਰਦੇਵ ਕੌਰ, ਅਮਨਦੀਪ ਕੌਰ, ਕਮਲਜੀਤ ਕੌਰ, ਪੁੰਨਾ ਸਿੰਘ, ਹੈਡ ਗ੍ਰੰਥੀ ਅਤੇ ਗਿਆਨੀ ਧੰਨਾ ਸਿੰਘ 96 ਕਰੋੜੀ ਦਾ ਢਾਡੀ ਜਥੇ ਵਾਲੇ, ਫਤਿਹ ਸਿੰਘ ਅਤੇ ਵੱਖ-ਵੱਖ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਮੂਹ ਸੰਗਤਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਚਾ ਤੇ ਸੱਚਾ ਧਰਮ - ਦਿਲਬਾਗ ਸਿੰਘ ਬਾਗੀ <br/> ਅਗਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼: ਕੁਲਵੀਰ ਸਿੰਘ ਲਾਇਬੇ੍ਰਰੀ ਅਟੈਂਡਿਟ <br/>
Ad Position 24