ਕਟਾਰੀਆਂ, 30 ਦਸੰਬਰ (ਪ੍ਰੇਮੀ ਸੰਧਵਾਂ) - ਲੋੜਵੰਦਾਂ, ਗਰੀਬਾਂ ਦੇ ਸੱਚੇ ਹਮਦਰਦ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਸਵੇਰੇ ਨਵੇਂ ਚੜ੍ਹਨ ਵਾਲੇ ਨਵੇਂ ਸਾਲ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 2025 ਸਾਲ ਦੇ ਰਹਿੰਦਾ ਆਖਰੀ ਦਿਨ ਸਭ ਨੂੰ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਸਵੇਰੇ ਚੜ੍ਹਨ ਵਾਲਾ ਨਵਾਂ ਸਾਲ 2026 ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ | ਰੋਟੇਰੀਅਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਸਾਨੂੰ ਨਵੇਂ ਸਾਲ ਦੇ ਮੌਕੇ 'ਤੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨ ਦਾ ਪ੍ਰਣ ਕਰਕੇ ਨਵੇਂ ਸਾਲ ਦੀ ਖੁਸ਼ੀ ਦਾ ਖੂਬ ਜਸ਼ਨ ਮਨਾਉਣਾ ਚਾਹੀਦਾ ਹੈ | ਕਿਉਂਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਚਾ ਤੇ ਸੱਚਾ ਧਰਮ ਹੈ ਤੇ ਸਮਾਜ ਦੇ ਹਰ ਸਮੱਰਥ ਵਿਅਕਤੀ ਨੂੰ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ | ਦਿਲਬਾਗ ਸਿੰਘ ਬਾਗੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਪੂਰਾ ਖਿਆਲ ਰੱਖਣ ਤਾਂ ਜੋ ਉਹ ਨਸ਼ੇ ਦੀ ਕੋਹੜ ਰੂਪੀ ਬਿਮਾਰੀ ਤੋਂ ਬਚ ਸਕਣ | ਇਸ ਮੌਕੇ ਸਮਾਜ ਸੇਵੀ ਸੱਜਣ ਹਾਜ਼ਰ ਸਨ |