ਪ੍ਰਸਿੱਧ ਸਮਾਜ ਸੇਵਕ ਪ੍ਰੇਮਚੰਦ ਵਰਮਾ ਦੇ ਦਿਹਾਂਤ 'ਤੇ ਇਲਾਕੇ 'ਚ ਸੋਗ
ਅਜੀਤ ਡੈਸਕ
31-12-2025
ਬੰਗਾ, 30 ਦਸੰਬਰ (ਕੁਲਦੀਪ ਸਿੰਘ ਪਾਬਲਾ) - ਪ੍ਰਸਿੱਧ ਸਮਾਜ ਸੇਵਕ ਪ੍ਰੇਮਚੰਦ ਵਰਮਾ (79) ਦਾ ਸ਼ਨਿਚਰਵਾਰ ਨੂੰ ਵਿਦੇਸ਼ ਵਿੱਚ ਦਿਹਾਂਤ ਹੋ ਗਿਆ | ਪ੍ਰੇਮਚੰਦ ਵਰਮਾ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ | ਪ੍ਰੇਮਚੰਦ ਵਰਮਾ ਨੇ ਆਪਣੀ ਸਾਰੀ ਜ਼ਿੰਦਗੀ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਤੇ ਮੰਦਰਾਂ ਵਿੱਚ ਸ਼ਮਸ਼ਾਨਘਾਟ ਲਈ ਖੁੱਲ੍ਹ ਕੇ ਦਾਨ ਕੀਤਾ | ਇਸ ਮੌਕੇ ਸਮਾਜ ਸੇਵਕ ਬਾਬਾ ਦਵਿੰਦਰ ਕੌੜਾ, ਡਾ. ਬਲਬੀਰ ਰਾਜ ਸ਼ਰਮਾ, ਐਡਵੋਕੇਟ ਵਿਜੇ ਛਾਬੜਾ, ਡਾ. ਰਾਜਨ ਸ਼ਰਮਾ, ਅਸ਼ੋਕ ਕੁਮਾਰ ਡਾਬਰ, ਦੀਪਕ ਨਾਰੰਗ, ਵਿਸ਼ਾਲ ਗਰੋਵਰ, ਵਿਨੋਦ ਆਨੰਦ, ਰਾਕੇਸ਼ ਅਗਰਵਾਲ, ਵੀਰੇਂਦਰ ਠਾਕੁਰ, ਮਦਨਲਾਲ ਮਨਚੰਦਾ, ਸੰਜੀਵ ਮੋਹਨ, ਸੁਰੇਂਦਰ ਚੁੱਘ ਅਤੇ ਮਨੀਸ਼ ਅਨੰਦ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ |