22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸ਼ਿਕਾਇਤਾਂ ਦੂਰ ਕਰਨ ਲਈ ਕਰਮਚਾਰੀਆਂ ਦੀ ਦਿਨ ਰਾਤ ਕੀਤੀ ਤਾਇਨਾਤੀ-ਰਜ਼ਨੀਸ਼ਪਾਲ

Ad Position 21
No active advertisement
ਅਜੀਤ ਡੈਸਕ 04-06-2025
ਖਮਾਣੋਂ, 3 ਜੂਨ (ਮਨਮੋਹਣ ਸਿੰਘ ਕਲੇਰ)-ਪੰਜਾਬ ਪਾਵਰਕਾਮ ਉਪ ਮੰਡਲ ਅਫ਼ਸਰ ਖਮਾਣੋਂ ਰਜਨੀਸ਼ਪਾਲ ਨੇ ਦੱਸਿਆ ਕਿ ਇਥੋਂ ਬਿਜਲੀ ਸਪਲਾਈ ਲਈ ਵੱਖ-ਵੱਖ ਘਰੇਲੂ ਅਤੇ ਉਦਯੋਗ ਲਈ ਸਥਾਪਿਤ ਬਿਜਲੀ 11ਕੇ.ਵੀ. ਫੀਡਰਾਂ ਲਈ ਸਬੰਧਿਤ ਸ਼ਿਕਾਇਤਾਂ ਦੂਰ ਕਰਨ, ਉਨ੍ਹਾਂ ਦੀ ਸਾਂਭ ਸੰਭਾਲ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਕਰਮਚਾਰੀਆਂ ਦੀ ਦਿਨ ਰਾਤ ਦੀ ਤਾਇਨਾਤੀ ਕਰਦੇ ਹੋਏ ਲਾਈਨਮੈਨ ਅਨੁੱਜ਼ ਸ਼ਰਮਾ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕਰਕੇ ਉਨ੍ਹਾਂ ਨੂੰ ਇਹ ਕੰਮ ਸੰਭਾਲਿਆ ਗਿਆ ਹੈ ਤਾਂ ਜੋ ਆਮ ਖਪਤਕਾਰਾਂ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਸਮੱਸਿਆ ਨਾ ਆਵੇ | ਉਨ੍ਹਾਂ ਦੱਸਿਆ ਕਿ ਇਹ ਫੀਡਰ ਖਮਾਣੋਂ, ਖਮਾਣੋਂ ਖ਼ੁਰਦ, ਭਾਂਬਰੀ (ਕੰਡੇ ਵਾਲੀ ਸਵਿੱਚ ਤੱਕ), ਲਕਸ਼ਮੀ, ਵਮਨ ਮਿਲਕ ਸ਼ਾਮਿਲ ਹਨ | ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਨਿਯੁਕਤ ਕੀਤੇ ਗਏ ਸੱਤ ਕਰਮਚਾਰੀਆਂ 'ਚੋਂ ਚਾਰ ਦਿਨ ਵੇਲੇ ਅਤੇ ਦੋ ਰਾਤ ਸਮੇਂ ਇਹ ਕੰਮ ਦੇਖਣਗੇ | ਜਿਨ੍ਹਾਂ ਨੂੰ ਸ਼ਿਕਾਇਤ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਦੱਸ ਦਿੱਤੀ ਜਾਇਆ ਕਰੇਗੀ ਜਿਸ ਨੂੰ ਉਹ ਫ਼ੌਰੀ 'ਤੇ ਦੂਰ ਕਰਨ ਲਈ ਕੰਮ ਸ਼ੁਰੂ ਕਰ ਦਿਆ ਕਰਨਗੇ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ ਉਨ੍ਹਾਂ 'ਚ ਲਾਈਨਮੈਨ ਅਨੁਜ ਸ਼ਰਮਾ ਮੋਬਾਈਲ ਨੰ: 7888814895, ਲਾਈਨਮੈਨ ਬਲਦੇਵ ਸਿੰਘ ਮੋਬਾਈਲ ਨੰ: 9781501366, ਸਹਾਇਕ ਲਾਈਨਮੈਨ ਮੁਨੀਸ਼ ਕੁਮਾਰ ਮੋਬਾਈਲ ਨੰ: 8591826436, 9877962547, ਸਹਾਇਕ ਲਾਈਨਮੈਨ ਮੁਨੀਸ਼ ਕੁਮਾਰ ਮੋਬਾਈਲ ਨੰ: 9569883233, ਸੀ.ਐਚ.ਬੀ. ਕੁਲਵਿੰਦਰ ਸਿੰਘ ਮੋਬਾਈਲ ਨੰ: 7973109092 ਦਿਨ ਵੇਲੇ ਮੌਜੂਦ ਰਹਿਣਗੇ | ਜਦੋਂਕਿ ਸੀ.ਐਚ.ਬੀ. ਸੁਖਵਿੰਦਰ ਸਿੰਘ (ਜੱਸੀ) ਮੋਬਾਇਲ ਨੰ: 9646172890, ਸੀ.ਐਚ.ਬੀ. ਸੁਦਾਗਰ ਸਿੰਘ (ਸਾਗਾ) ਮੋਬਾਈਲ ਨੰ: 84378 56375 ਰਾਤ ਸਮੇਂ ਮੌਜੂਦ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਅਮਲੋਹ 'ਚ ਸਮਰ ਹਾਕੀ ਕੈਂਪ ਸ਼ੁਰੂ ਅਗਲੀ ਖ਼ਬਰ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
Ad Position 24