22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਕੂਲ ਆਫ਼ ਐਮੀਨੈਂਸ ਅਮਲੋਹ 'ਚ ਸਮਰ ਹਾਕੀ ਕੈਂਪ ਸ਼ੁਰੂ

Ad Position 21
No active advertisement
ਅਜੀਤ ਡੈਸਕ 04-06-2025
ਅਮਲੋਹ, 3 ਜੂਨ (ਹਰਪ੍ਰੀਤ ਸਿੰਘ ਗਿੱਲ)-ਸਕੂਲ ਆਫ਼ ਐਮੀਨੈਂਸ ਅਮਲੋਹ ਦੇ ਹਾਕੀ ਮੈਦਾਨ, ਜਿਸ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ, ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਿਡਾਰੀਆਂ ਦੀ ਮੁਹਾਰਤ ਵਿਚ ਹੋਰ ਵਧੇਰੇ ਨਿਖਾਰ ਲਿਆਉਣ, ਉਨ੍ਹਾਂ ਵਿਚ ਅਨੁਸ਼ਾਸਨ ਅਤੇ ਸਹਿਣਸ਼ੀਲਤਾ ਦੀ ਭਾਵਨਾ ਪੈਦਾ ਕਰਨ ਹਿਤ ਗਰਮੀ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ | ਇਸ ਖੇਡ ਮੈਦਾਨ ਵਿਚ ਲੰਮਾ ਸਮਾਂ ਹਾਕੀ ਦੀ ਕੋਚਿੰਗ ਦਿੰਦੇ ਰਹੇ ਸੇਵਾਮੁਕਤ ਕੋਚ ਰਜਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਇਹ ਸਮਰ ਕੈਂਪ ਖੇਡ ਪਸੰਦ ਨੌਜਵਾਨਾਂ ਨੂੰ ਨਿੱਕੀ ਉਮਰ ਤੋਂ ਹੀ ਤੰਦਰੁਸਤ ਜੀਵਨ ਅਤੇ ਵਿਸ਼ਵਾਸਪੂਰਕ ਭਵਿੱਖ ਵੱਲ ਲੈ ਜਾਣ ਦੀ ਕੋਸ਼ਿਸ਼ ਹੈ ਜਿਸ ਲਈ ਹਰੇਕ ਸਮਰੱਥ ਵਿਅਕਤੀ ਨੂੰ ਆਪਣਾ ਸਮਾਜਿਕ ਫ਼ਰਜ਼ ਸਮਝਦੇ ਹੋਏ ਇਸ ਲਈ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੇ ਉਪਰਾਲੇ ਸਮਾਜਿਕ ਸਰੋਕਾਰਾਂ ਲਈ ਇਕ ਮਿਸਾਲ ਬਣ ਸਕਣ | ਉਨ੍ਹਾਂ ਹਾਕੀ ਪ੍ਰੇਮੀਆਂ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਇਸ ਕੈਂਪ ਲਈ ਆਪਣੀ ਧਰਮਪਤਨੀ ਪਰਮਿੰਦਰ ਕੌਰ ਟਿਵਾਣਾ ਦੀ ਯਾਦ ਵਿਚ ਖਿਡਾਰੀਆਂ ਦੀ ਖ਼ੁਰਾਕ ਲਈ 15 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ | ਸਿੱਖਿਆ ਤੇ ਖੇਡਾਂ ਵਿਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਆਪਣੀ ਜੇਬ ਵਿਚੋਂ ਆਰਥਿਕ ਮਦਦ ਦੇਣ ਵਾਲੇ ਇਸ ਸਕੂਲ ਦੇ ਪਿ੍ੰਸੀਪਲ ਇਕਬਾਲ ਸਿੰਘ ਨੇ ਕਿਹਾ ਕਿ ਹਰ ਤਰ੍ਹਾਂ ਦੀ ਖੇਡ, ਕਲਾ ਜਾਂ ਕਿੱਤੇ ਵਿਚ ਨਿਖਾਰ ਤਾਂ ਹੀ ਸੰਭਵ ਹੈ ਜੇ ਮਾਹਿਰਾਂ ਦੀ ਨਿਗਰਾਨੀ ਹੇਠਾਂ ਨਿਰੰਤਰ ਅਭਿਆਸ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਪੌਸ਼ਟਿਕ ਖ਼ੁਰਾਕ ਲੈਣੀ ਵੀ ਬਹੁਤ ਜ਼ਰੂਰੀ ਹੈ | ਇਸ ਮੌਕੇ ਸਕੂਲ ਦੇ ਸਰੀਰਕ ਸਿੱਖਿਆ ਲੈਕਚਰਾਰ ਬੀਰਪਾਲ ਸਿੰਘ ਗਿੱਲ ਅਤੇ ਡੀ.ਪੀ.ਈ. ਦਵਿੰਦਰ ਸਿੰਘ ਰਹਿਲ ਨੇ ਦੱਸਿਆ ਕਿ ਉਹ ਪੂਰਾ ਸਾਲ ਅਮਲੋਹ ਸਕੂਲ ਦੇ ਗਰਾਊਾਡ ਵਿਚ ਹਾਕੀ ਦੀ ਕੋਚਿੰਗ ਕਰਵਾਉਂਦੇ ਹਨ ਅਤੇ ਸਮਰ ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਖਿਡਾਰੀਆਂ ਦੀ ਖ਼ੁਰਾਕ ਤੇ ਸਿਹਤ 'ਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਖਿਡਾਰੀ, ਕੋਚ ਲਵਪ੍ਰੀਤ ਸਿੰਘ ਅਤੇ ਕੋਚ ਯਾਦਵਿੰਦਰ ਸਿੰਘ 'ਜਾਦੂ' ਦੀ ਅਗਵਾਈ ਹੇਠ ਕੋਚਿੰਗ ਪ੍ਰਾਪਤ ਕਰਨਗੇ | ਇਸ ਮੌਕੇ ਕੋਚ ਮਨਚੇਤਨ ਸਿੰਘ, ਬਲਵੀਰ ਸਿੰਘ, ਰਜਨੀ ਅਤੇ ਪਰਮਜੀਤ ਕੌਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਯੂਸੀ ਮਿਸ਼ਰਾ ਨੇ ਸੂਬਾ ਪੱਧਰ 'ਤੇ ਸਕੂਲ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਸ਼ਿਕਾਇਤਾਂ ਦੂਰ ਕਰਨ ਲਈ ਕਰਮਚਾਰੀਆਂ ਦੀ ਦਿਨ ਰਾਤ ਕੀਤੀ ਤਾਇਨਾਤੀ-ਰਜ਼ਨੀਸ਼ਪਾਲ
Ad Position 24