28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਡੀ. ਡੀ. ਪੀ. ਓ. ਮਹਿੰਦਰਜੀਤ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 05-06-2025
ਪਟਿਆਲਾ, 4 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਚਾਇਤ ਯੂਨੀਅਨ ਵਲੋਂ ਨਵੇਂ ਪਦਉੱਨਤ ਹੋ ਕੇ ਆਏ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮਹਿੰਦਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ | ਪੰਚਾਇਤ ਯੂਨੀਅਨ ਸਿਆਲੂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ ਨੇ ਇਸ ਮੌਕੇ ਕਿਹਾ ਕਿ ਮਹਿੰਦਰਜੀਤ ਸਿੰਘ ਇਕ ਇਮਾਨਦਾਰ ਅਫ਼ਸਰ ਹਨ | ਉਨ੍ਹਾਂ ਨੇ ਪਹਿਲਾਂ ਪਟਿਆਲਾ ਜ਼ਿਲ੍ਹੇ 'ਚ ਬਲਾਕ ਸਨੌਰ ਅਤੇ ਭੁੱਨਰਹੇੜੀ ਵਿਖੇ ਬਲਾਕ ਵਿਕਾਸ ਅਫ਼ਸਰ ਦੇ ਅਹੁਦੇ 'ਤੇ ਸੇਵਾਵਾਂ ਨਿਭਾਈਆਂ ਹਨ | ਜਿਥੇ ਉਨ੍ਹਾਂ ਨੇ ਬਿਨਾਂ ਪੱਖਪਾਤ ਤੋਂ ਇਲਾਕੇ ਦਾ ਵਿਕਾਸ ਕਰਵਾਇਆ | ਪ੍ਰਧਾਨ ਨੌਗਾਵਾਂ ਨੇ ਮਹਿੰਦਰਜੀਤ ਸਿੰਘ ਨੂੰ ਜ਼ਿਲ੍ਹਾ ਪਟਿਆਲਾ ਦਾ ਵਿਕਾਸ ਅਫ਼ਸਰ ਲੱਗਣ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ | ਨੌਗਾਵਾਂ ਨੇ ਕਿਹਾ ਕਿ ਮਹਿੰਦਰਜੀਤ ਸਿੰਘ ਪਹਿਲਾਂ ਦੀ ਤਰ੍ਹਾਂ ਬਿਨਾਂ ਕਿਸੇ ਭੇਦਭਾਵ ਤੋਂ ਜ਼ਿਲ੍ਹੇ ਦਾ ਵਿਕਾਸ ਕਰਵਾਉਣਗੇ | ਇਸ ਮੌਕੇ ਦਵਿੰਦਰ ਸਿੰਘ ਸਰਪੰਚ ਮਰਦਾਂਹੇੜੀ, ਮਹਿੰਦਰ ਸਿੰਘ ਲਾਲਕਾ ਸਰਪੰਚ ਮਰਦਾਂਹੇੜੀ, ਸਪਿੰਦਰ ਸਿੰਘ ਸਾਬਕਾ ਸਰਪੰਚ ਅਲੀਪੁਰ ਜੱਟਾਂ, ਹਰਮੇਸ਼ ਸਿੰਘ ਪੰਚ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਤੇ ਜਾਇਦਾਦਾਂ ਦੇ ਮਾਲਕਾਂ ਨੂੰ 'ਲੈਂਡ ਪੁਲਿੰਗ' ਸਕੀਮ ਪ੍ਰਤੀ ਵਿਰੋਧੀ ਤਾਕਤਾਂ ਗੁਮਰਾਹ ਨਾ ਕਰਨ-ਚੇਅਰਮੈਨ ਢਿੱ... ਅਗਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੀਆਂ ਖਿਡਾਰਨਾਂ ਨੇ ਸਟੇਟ ਵੁਸ਼ੂ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ
Ad Position 24