28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਕਿਸਾਨਾਂ ਤੇ ਜਾਇਦਾਦਾਂ ਦੇ ਮਾਲਕਾਂ ਨੂੰ 'ਲੈਂਡ ਪੁਲਿੰਗ' ਸਕੀਮ ਪ੍ਰਤੀ ਵਿਰੋਧੀ ਤਾਕਤਾਂ ਗੁਮਰਾਹ ਨਾ ਕਰਨ-ਚੇਅਰਮੈਨ ਢਿੱਲੋਂ

Ad Position 21
No active advertisement
ਅਜੀਤ ਡੈਸਕ 05-06-2025
ਫ਼ਤਹਿਗੜ੍ਹ ਸਾਹਿਬ, 4 ਜੂਨ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ 'ਲੈਂਡ ਪੁਲਿੰਗ' ਅਨਾਊਾਸਮੈਂਟ ਦੇ ਨਾਲ ਵਿਰੋਧੀ ਪਾਰਟੀਆਂ ਹੱਕੀਆਂ ਬੱਕੀਆਂ ਰਹਿ ਗਈਆਂ ਹਨ | ਇਹ ਪਾਲਿਸੀ ਪਾਰਦਰਸ਼ੀ ਤੇ ਕਿਸਾਨਾਂ ਦੇ ਹਿਤਾਂ ਲਈ ਬਹੁਤ ਲਾਹੇਵੰਦ ਹੈ ਅਤੇ ਇਕ ਏਕੜ ਪਿੱਛੇ ਇਕ ਹਜ਼ਾਰ ਗਜ਼ ਦਾ ਇਕ ਪਲਾਟ ਜਾਂ ਪੰਜ ਪੰਜ ਸੌ ਗਜ਼ ਦੇ ਦੋ ਪਲਾਟ ਰਿਹਾਇਸ਼ੀ ਤੇ ਇਕ ਦੋ ਸੌ ਗਜ਼ ਦਾ ਸ਼ੋਅ ਰੂਮ ਲਈ ਪਲਾਟ ਇਕ ਏਕੜ ਜ਼ਮੀਨ ਨਾਲੋਂ ਚਾਰ ਪੰਜ ਗੁਣਾ ਵੱਧ ਕੀਮਤ ਦੇ ਹੋਣਗੇ, ਜੋ ਕਿਸਾਨ ਆਪਣੀ ਮਰਜ਼ੀ ਨਾਲ ਕਦੇ ਵੀ ਤੇ ਕਿਸੇ ਨੂੰ ਵੀ ਵੇਚ ਸਕੇਗਾ, ਜਿਸ ਨਾਲ ਕੋਈ ਵੀ ਭੂ ਮਾਫ਼ੀਆ ਕਿਸੇ ਕਿਸਾਨ ਜਾਂ ਜਾਇਦਾਦ ਦੇ ਮਾਲਕ ਨਾਲ ਠੱਗੀ ਠੋਰੀ ਨਹੀਂ ਮਾਰ ਸਕੇਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਤਰੀਕੇ ਨਾਲ ਦਿਮਾਗ਼ ਦੀ ਵਰਤੋਂ ਨਹੀਂ ਕੀਤੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਤਰ੍ਹਾਂ ਨਾਲ ਜ਼ਿਮੀਂਦਾਰ ਦਾ ਨੁਕਸਾਨ ਨਹੀਂ ਹੋਣ ਦੇਵੇਗੀ | ਜੋ ਵੀ ਜ਼ਮੀਨ ਵਿਕਸਿਤ ਕਰਨ ਲਈ ਚੁਣੀ ਜਾਵੇਗੀ ਤਾਂ ਜ਼ਮੀਨ ਮਾਲਕਾਂ ਨਾਲ ਐਗਰੀਮੈਂਟ ਜਾਂ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਈ ਜਾਵੇਗੀ | ਕੋਈ ਕਿਸਾਨ ਜੇ ਆਪ ਵਿਕਸਿਤ ਕਰਕੇ ਪਲਾਟ ਵੇਚਣ ਲਈ ਕਹੇਗਾ ਤਾਂ ਉਹ ਆਪ ਵੀ ਵੇਚ ਸਕੇਗਾ | ਨੌ ਏਕੜ ਜ਼ਮੀਨ ਦੇਣ ਵਾਲੇ ਨੂੰ ਵਿਕਸਿਤ ਤਿੰਨ ਏਕੜ ਜ਼ਮੀਨ ਜਿਸ ਵਿਚ ਬਿਜਲੀ, ਸੜਕਾਂ, ਸੀਵਰੇਜ, ਪਾਣੀ ਆਦਿ ਦੀ ਸਹੂਲਤ ਸਮੇਤ ਦਿੱਤੀ ਜਾਵੇਗੀ, ਜੋ ਗਜ਼ਾਂ ਵਿਚ ਵੇਚ ਕੇ ਕਿਸਾਨ ਕਈ ਗੁਣਾ ਵੱਧ ਕੀਮਤ ਵਸੂਲ ਸਕਣਗੇ | ਕਈ ਕਿਸਾਨ ਆਪਸ ਵਿਚ ਮਿਲ ਕੇ ਇਕੱਠੇ ਪੰਜਾਹ ਏਕੜ ਦੇਣਗੇ ਤਾਂ ਉਨ੍ਹਾਂ ਨੂੰ ਤੀਹ ਏਕੜ ਵਿਕਸਿਤ ਰਕਬਾ ਦਿੱਤਾ ਜਾਵੇਗਾ ਜਿਸ ਨੰੂ ਉਹ ਸਾਰੇ ਮਿਲ ਕੇ ਪਲਾਟਾਂ ਵਿਚ ਵੇਚ ਸਕਣਗੇ | ਸਾਰੀਆਂ ਜ਼ਮੀਨਾਂ ਵਿਕਸਿਤ ਕਰਕੇ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੋਵੇਗੀ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਜ਼ਮੀਨਾਂ ਦੇ ਮਾਲਕਾਂ ਦੀਆਂ ਦੁਸ਼ਮਣ ਬਣ ਕੇ ਵਿਰੋਧ ਕਰ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਨੇ ਨਸ਼ਾ ਤਸਕਰਾਂ ਨੂੰ ਜ਼ਮਾਨਤ ਨਾ ਦਿਵਾਉਣ ਦਾ ਮਤਾ ਕੀਤਾ ਪਾਸ ਅਗਲੀ ਖ਼ਬਰ ਡੀ. ਡੀ. ਪੀ. ਓ. ਮਹਿੰਦਰਜੀਤ ਸਿੰਘ ਦਾ ਸਨਮਾਨ
Ad Position 24