ਖਮਾਣੋਂ, 4 ਜੂਨ (ਮਨਮੋਹਣ ਸਿੰਘ ਕਲੇਰ)-ਕਬੀਰ ਸਾਹਿਬ ਦੁਆਰਾ ਰਚਿਤ ਬਾਣੀ ਨੇ ਮਨੁੱਖਤਾ ਦਾ ਵੱਡਾ ਆਧਾਰ ਕੀਤਾ ਹੈ | ਜਿਨ੍ਹਾਂ ਦੁਆਰਾ ਰਚਿਤ ਇਸ ਬਾਣੀ ਦਾ ਇਕ-ਇਕ ਸ਼ਬਦ ਜੀਵਨ ਜਾਚ ਸਿਖਾਉਂਦਾ ਹੋਇਆ ਸਮੁੱਚੀ ਕਾਇਨਾਤ ਦਾ ਰਾਹ ਦਸੇਰਾ ਹੈ | ਇਹ ਸ਼ਬਦ ਵਿਵੇਕ ਜੈਨ ਮੰਡਲ ਪ੍ਰਧਾਨ ਭਾਜਪਾ ਖਮਾਣੋਂ ਨੇ ਉਦੋਂ ਕਹੇ ਜਦੋਂ ਕਬੀਰ ਸਾਹਿਬ ਜੀ ਦੇ 628ਵੇਂ ਪ੍ਰਗਟ ਦਿਵਸ 'ਤੇ ਖਮਾਣੋਂ ਵਿਖੇ ਸਮਾਗਮ ਅਤੇ ਵਿਸ਼ਾਲ ਭੰਡਾਰਾ 9, 10, 11 ਜੂਨ ਨੂੰ ਕਰਵਾਏ ਜਾਣ ਸਬੰਧੀ ਸਤਲੋਕ ਆਸ਼ਰਮ ਦੇ ਪ੍ਰਬੰਧਕ ਉਨ੍ਹਾਂ ਨੂੰ ਇਸ ਸਮਾਗਮ ਲਈ ਸੱਦਾ ਪੱਤਰ ਉਨ੍ਹਾਂ ਦੇ ਗ੍ਰਹਿ ਵਿਖੇ ਦੇਣ ਪਹੁੰਚੇ ਸਨ | ਪ੍ਰਬੰਧਕਾਂ ਨੇ ਕਿਹਾ ਕਿ ਸੰਤ ਰਾਮਪਾਲ ਮਹਾਰਾਜ ਜੀ ਦੇ ਸਤਲੋਕ ਆਸ਼ਰਮ ਖੰਨਾ ਰੋਡ ਖਮਾਣੋਂ ਵਿਖੇ ਸਮਾਗਮ ਅਤੇ ਵਿਸ਼ਾਲ ਭੰਡਾਰਾ ਧੂਮ-ਧਾਮ ਨਾਲ ਮਨਾਇਆ ਜਾਵੇਗਾ | ਇਸ ਮੌਕੇ ਸੱਤ ਲੋਕ ਆਸ਼ਰਮ ਦੇ ਮੁੱਖ ਸੇਵਾਦਾਰ ਰਾਮਦਾਸ ਫਰੌਰ, ਗੁਰਮੀਤ ਦਾਸ ਮੁੱਲਾਂਪੁਰ, ਰਵਿੰਦਰ ਦਾਸ ਗੜਸ਼ੰਕਰ, ਗੁਰਚੈਨ ਦਾਸ ਗੜਸ਼ੰਕਰ ਮੌਜੂਦ ਸਨ |