27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹਾਅ ਦਾ ਨਾਅਰਾ ਚੇਤਨਾ ਮੰਚ ਨੇ ਸਾਲਾਨਾ ਉਰਸ ਮੌਕੇ ਲਗਾਏ 100 ਬੂਟੇ <br/>

Ad Position 21
No active advertisement
ਅਜੀਤ ਡੈਸਕ 30-08-2025
ਫ਼ਤਹਿਗੜ੍ਹ ਸਾਹਿਬ, 29 ਅਗਸਤ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਮੰਚ ਦੇ ਵਲੰਟੀਅਰਾਂ ਵਲੋਂ ਰੋਜ਼ਾ ਸ਼ਰੀਫ਼ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸਾਲਾਨਾ ਉਰਸ ਮੌਕੇ ਮਜ਼ਲਿਸ ਅਹਿਰਾਰ ਹਿੰਦ ਇਸਲਾਮ ਦੇ ਮੀਤ ਪ੍ਰਧਾਨ ਸੈਫ਼ ਅਹਿਮਦ ਅਤੇ ਸਈਅਦ ਫਫ਼ਾਦ ਅਹਿਮਦ ਦੇ ਸਹਿਯੋਗ ਨਾਲ ਸਾਂਝੀਆਂ ਥਾਵਾਂ 'ਤੇ 100 ਦੇ ਕਰੀਬ ਫਲਦਾਰ ਬੂਟੇ ਲਗਾਏ ਗਏ | ਇਸ ਮੌਕੇ ਡਾ. ਲਾਲ ਨੇ ਕਿਹਾ ਕਿ ਸਾਂਝੇ ਧਾਰਮਿਕ ਸਥਾਨ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹਨ | ਕਿਉਂਕਿ ਧਰਮ ਵੰਡਦਾ ਨਹੀਂ, ਸਗੋਂ ਜੋੜਦਾ ਹੈ | ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਕਿਸੇ ਵੀ ਧਰਮ ਦਾ ਹੋਵੇ, ਸਭ ਦਾ ਸਾਂਝਾ ਹੁੰਦਾ ਹੈ ਅਤੇ ਆਪਸ ਵਿਚ ਪਿਆਰ ਨਾਲ ਰਹਿਣਾ ਸਿਖਾਉਂਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਰੁੱਖ ਲਗਾਓ ਮੁਹਿੰਮ ਤਹਿਤ ਬੋਹੜ, ਪਿੱਪਲ, ਨਿੰਮ, ਅੰਬ, ਜਾਮਣ, ਅਮਰੂਦ, ਆਸਥਾਵਾਨ ਅਤੇ ਵਾਤਾਵਰਨ ਲਈ ਲਾਭਦਾਇਕ ਬੂਟੇ ਲਗਾਏ ਗਏ ਹਨ | ਇਸ ਮੌਕੇ 'ਤੇ ਸੁੱਚਾ ਖ਼ਾਨ ਮਹਾਂਦੀਆਂ, ਗੁਰਦੀਪ ਸਿੰਘ ਪ੍ਰਧਾਨ ਵਿਸ਼ਵਕਰਮਾ ਕਾਲੋਨੀ, ਸਈਅਦ ਮੁਹੰਮਦ ਤਾਵੀਰ, ਮੁਹੰਮਦ ਅਲਤਾਫ਼, ਗੁਰਪ੍ਰੀਤ ਸਿੰਘ ਤਲਾਣੀਆਂ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਰਵਿੰਦਰ ਸਿੰਘ ਘੁੰਮਣ, ਸਰਦਾਰਾ ਸਿੰਘ ਰਾਮਦਾਸ ਨਗਰ, ਗੁਰਤੇਜ ਸਿੰਘ, ਗੁਰਦੀਪ ਸਿੰਘ ਭਾਗਨਪੁਰ, ਸਈਅਦ ਫ਼ਫ਼ਾਦ, ਰਾਉਫ ਖ਼ਾਨ ਸਰਹਿੰਦ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨ੍ਹੀ ਕਲਾਂ 'ਚ ਜੌਬ ਓਰੀਇੰਟੇਸ਼ਨ ਤੇ ਸਿਖਲਾਈ ਵਿਸ਼ੇ 'ਤੇ ਸੈਮੀਨਾਰ ਅਗਲੀ ਖ਼ਬਰ ਸੀ ਪਾਇਟ ਕੇਂਦਰ ਸ਼ਹੀਦਗੜ੍ਹ ਵਿਖੇ ਪੰਜਾਬ ਪੁਲਿਸ ਤੇ ਬੀ. ਐੱਸ. ਐੱਫ.'ਚ ਭਰਤੀ ਲਈ ਫਿਜ਼ੀਕਲ ਟੈਸਟ ਤਿਆਰੀ ਲਈ ਕਲਾਸਾਂ ਸ਼...
Ad Position 24