27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਯੂਨੀਵਰਸਿਟੀ ਕਾਲਜ ਚੁੰਨ੍ਹੀ ਕਲਾਂ 'ਚ ਜੌਬ ਓਰੀਇੰਟੇਸ਼ਨ ਤੇ ਸਿਖਲਾਈ ਵਿਸ਼ੇ 'ਤੇ ਸੈਮੀਨਾਰ

Ad Position 21
No active advertisement
ਯੂਨੀਵਰਸਿਟੀ ਕਾਲਜ ਵਿਖੇ ਸੈਮੀਨਾਰ ਦੌਰਾਨ ਕਰਵਾਏ ਕੁਇਜ਼ ਮੁਕਾਬਲੇ 'ਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਅਜੀਤ ਤਸਵੀਰ <br/> 30-08-2025
ਫ਼ਤਹਿਗੜ੍ਹ ਸਾਹਿਬ, 29 ਅਗਸਤ (ਬਲਜਿੰਦਰ ਸਿੰਘ)-ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਟੈੱਕ ਮਹਿੰਦਰਾ ਫਾਊਾਡੇਸ਼ਨ ਵਲੋਂ ਜੌਬ ਓਰੀਇੰਟੇਸ਼ਨ ਅਤੇ ਸਿਖਲਾਈ ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਪ੍ਰੋਗਰਾਮ ਵਿਚ ਟੈੱਕ ਮਹਿੰਦਰਾ ਵਲੋਂ ਨਿਤੀਸ਼ ਕੁਮਾਰ ਲੋਕੇਸ਼ਨ ਮੈਨੇਜਰ ਚੰਡੀਗੜ੍ਹ ਆਪਣੇ ਟੀਮ ਮੈਂਬਰ ਦਕਸ਼ ਮਹਾਜਨ ਸੀਨੀਅਰ ਬਿਜ਼ਨਸ ਐਸੋਸੀਏਟ ਅਤੇ ਮਨੀਸ਼ ਕੁਮਾਰ ਪਲੇਸਮੈਂਟ ਮੈਨੇਜਰ ਨਾਲ ਪਹੁੰਚੇ | ਕਾਲਜ ਪਿ੍ੰਸੀਪਲ ਡਾ. ਵਨੀਤਾ ਗਰਗ ਵਲੋਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਨਿਤੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਜੌਬ ਓਰੀਇੰਟੇਸ਼ਨ ਅਤੇ ਟਰੇਨਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਪ੍ਰਕਾਰ ਦਾ ਰੋਜ਼ਗਾਰ ਪ੍ਰਾਪਤ ਕਰਨ ਲਈ ਸਹੀ ਅਤੇ ਮਿਆਰੀ ਟਰੇਨਿੰਗ ਦਾ ਹੋਣਾ ਲਾਜ਼ਮੀ ਹੈ | ਦਕਸ਼ ਮਹਾਜਨ ਨੇ ਵਿਦਿਆਰਥੀਆਂ ਦਾ ਇਕ ਕੁਇਜ਼ ਮੁਕਾਬਲਾ ਕਰਾਇਆ ਜਿਸ ਵਿਚ ਬੀ. ਕਾਮ ਦੀ ਵਿਦਿਆਰਥਣ ਸਨੇਹਾ, ਬੀ. ਐਸ. ਸੀ. ਦੀ ਵਿਦਿਆਰਥਣ ਰਮਨਦੀਪ ਕੌਰ ਅਤੇ ਐਮ. ਏ. ਸਮਾਜ ਸ਼ਾਸਤਰ ਦੀ ਵਿਦਿਆਰਥਣ ਰਾਜਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਟੈੱਕ ਮਹਿੰਦਰਾ ਦੇ ਪਲੇਸਮੈਂਟ ਮੈਨੇਜਰ ਮਨੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਅਤੇ ਦੂਜੇ ਰੁਜਗਾਰਾਂ ਸਬੰਧੀ ਗਾਈਡ ਕੀਤਾ | ਡਾ. ਜਸਬੀਰ ਸਿੰਘ ਨੇ ਇਸ ਮਹੱਤਵਪੂਰਨ ਤੇ ਸੁਚਾਰੂ ਪ੍ਰੋਗਰਾਮ ਲਈ ਪੂਰੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਪਲੇਸਮੈਂਟ ਸੈੱਲ ਦੇ ਮੈਂਬਰ ਡਾ. ਨਵਜੋਤ ਕੌਰ, ਡਾ. ਰੂਪ ਕਮਲ ਕੌਰ ਅਤੇ ਪ੍ਰੋ. ਅਮਨਪ੍ਰੀਤ ਕੌਰ ਦੇ ਨਾਲ-ਨਾਲ ਡਾ. ਦਲਬੀਰ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਸਤਪਾਲ ਸਿੰਘ ਅਤੇ ਬਾਕੀ ਸਟਾਫ਼ ਮੈਂਬਰ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਵਿਸ਼ੇਸ਼ ਉਦਯੋਗਿਕ ਦੌਰਾ <br/> ਅਗਲੀ ਖ਼ਬਰ ਹਾਅ ਦਾ ਨਾਅਰਾ ਚੇਤਨਾ ਮੰਚ ਨੇ ਸਾਲਾਨਾ ਉਰਸ ਮੌਕੇ ਲਗਾਏ 100 ਬੂਟੇ <br/>
Ad Position 24