ਮੰਡੀ ਗੋਬਿੰਦਗੜ੍ਹ, 2 ਸਤੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਦੀ ਵਿਦਿਆਰਥਣ ਹਰਮੀਨ ਕੌਰ ਕਲਾਸ ਦਸਵੀਂ ਨੇ ਆਪਣੀ ਰਚਨਾਤਮਿਕ ਕਲਾ ਨਾਲ ਸਭ ਨੂੰ ਮੰਤਰ ਮੁਗਧ ਕਰਦਿਆਂ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਕਹਾਣੀ ਰਚਨਾ ਪ੍ਰਤੀਯੋਗਤਾ ਵਿਚ ਪਹਿਲਾ ਇਨਾਮ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ | ਹਰਮੀਨ ਦੀ ਸੋਚ-ਵਿਚਾਰ ਨਾਲ ਭਰੀ ਕਹਾਣੀ ਅਤੇ ਉਸਦੀ ਵਿਲੱਖਣ ਲਿਖਣ ਸ਼ੈਲੀ ਨੇ ਜੱਜਾਂ ਨੂੰ ਪ੍ਰਭਾਵਿਤ ਕੀਤਾ | ਇਸ ਪ੍ਰਾਪਤੀ ਦੇ ਪਿੱਛੇ ਉਸਦੀ ਲਗਾਤਾਰ ਮਿਹਨਤ ਅਤੇ ਉਸ ਦੇ ਅਧਿਆਪਕ ਸਰਬਜੀਤ ਕੌਰ ਮੁਖੀ ਪੰਜਾਬੀ ਵਿਭਾਗ ਦਾ ਸਮਰਪਿਤ ਮਾਰਗ ਦਰਸ਼ਨ ਰਿਹਾ | ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਹਰਮੀਨ ਕੌਰ ਨੂੰ ਇਸ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਡੀ ਸੰਸਥਾ ਲਈ ਮਾਣ ਦਾ ਪਲ ਹੈ | ਇਸ ਤਰ੍ਹਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਹੀ ਭਵਿੱਖ ਵਿਚ ਸਾਡੇ ਸਾਹਿੱਤ ਅਤੇ ਸਭਿਆਚਾਰ ਨੂੰ ਨਵੇਂ ਮੰਜ਼ਿਲਾਂ ਤੱਕ ਲੈ ਜਾਣਗੇ |