ਅਮਲੋਹ, 2 ਸਤੰਬਰ, (ਕੇਵਲ ਸਿੰਘ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਸਰਕਲ ਭੱਦਲਥੂਹਾ ਦੀ ਮੀਟਿੰਗ ਅਮਲੋਹ ਦੇ ਵਾਰਡ ਨੰਬਰ 3 ਵਿਖੇ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਗੁਰਮੀਤ ਕੌਰ ਚੁੰਨੀ ਜਨਰਲ ਸਕੱਤਰ, ਦਲਜੀਤ ਕੌਰ ਅਤੇ ਜਸਵਿੰਦਰ ਕੌਰ ਪਹੁੰਚੇ | ਮੀਟਿੰਗ ਵਿਚ ਜਿੱਥੇ ਅਹਿਮ ਵਿਚਾਰ ਕੀਤੇ ਗਏ, ਉਥੇ ਆ ਰਹੀਆਂ ਸਮੱਸਿਆਵਾਂ ਦੇ ਹੱਲ ਵੀ ਕੱਢੇ ਗਏ | ਇਸ ਮੌਕੇ 'ਤੇ ਚੋਣ ਵੀ ਕੀਤੀ ਗਈ ਜਿਸ ਵਿਚ ਭੁਪਿੰਦਰ ਕੌਰ ਨੂੰ ਸਰਕਲ ਭੱਦਲਥੂਹਾ ਦੀ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ, ਕਮਲਜੋਤ ਕੌਰ ਮੀਤ ਪ੍ਰਧਾਨ, ਵਿਜੇ ਲੱਕਛਮੀ ਸੈਕਟਰੀ, ਨਰਿੰਦਰ ਕੌਰ ਸਹਾਇਕ ਸੈਕਟਰੀ, ਦਲਵਿੰਦਰ ਕੌਰ ਕੈਸ਼ੀਅਰ, ਕਸ਼ਮੀਰ ਕੌਰ ਸਹਾਇਕ ਕੈਸ਼ੀਅਰ, ਬਬੀਤਾ ਰਾਣੀ, ਅਕਵਿੰਦਰ ਕੌਰ ਨੂੰ ਮੈਂਬਰ ਚੁਣਿਆ ਗਿਆ | ਇਸ ਮੌਕੇ 'ਤੇ ਨਵਨਿਯੁਕਤ ਪ੍ਰਧਾਨ ਭੁਪਿੰਦਰ ਕੌਰ ਨੇ ਕਿਹਾ ਕਿ ਯੂਨੀਅਨ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ | ਇਸ ਮੌਕੇ 'ਤੇ ਭੁਪਿੰਦਰ ਕੌਰ ਵਲੋਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ |