03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 03-09-2025
ਅਮਲੋਹ, 2 ਸਤੰਬਰ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਮਲੋਹ ਵਿਖੇ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ | ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਸਭਾ ਦੀ ਸ਼ੁਰੂਆਤ ਕਰਦਿਆਂ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਇਸ ਦੀ ਮਹੱਤਤਾ 'ਤੇ ਚਾਨਣਾ ਪਾਇਆ | ਫਿਜ਼ਿਉਥਰੈਪੀ ਦੇ ਮਾਹਿਰ ਡਾ. ਮਨੀਸ਼ਾ ਨੇ ਐਕਸਰਸਾਈਜ਼ ਦੁਆਰਾ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਨੁਕਤੇ ਦੱਸੇ | ਅਮਰ ਸਿੰਘ ਬਿਲਿੰਗ ਨੇ ਹੜ੍ਹਾਂ ਨਾਲ ਹੋ ਰਹੇ ਨੁਕਸਾਨ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਚੇਚੇ ਪ੍ਰਬੰਧ ਕਰਨ ਦੀ ਅਪੀਲ ਕੀਤੀ | ਅਰਜਨ ਸਿੰਘ ਵਲੋਂ ਖ਼ਾਲਸਾ ਏਡ ਵਰਗੀਆਂ ਸੰਸਥਾਵਾਂ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ | ਜਗਦੀਸ ਮੋਦੀ ਨੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਖ਼ਤਮ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ | ਬਲਵੀਰ ਸਿੰਘ ਮੁੱਲਾਂਪੁਰੀ ਨੇ ਸ਼ਹੀਦਾਂ ਦੇ ਸੰਘਰਸ਼ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਦਿਲੋਂ ਨਾ ਭੁਲਾਉਣ ਲਈ ਕਿਹਾ | ਉਨ੍ਹਾਂ ਨੇ ਇਕ ਧਾਰਮਿਕ ਗੀਤ ਵੀ ਪੇਸ਼ ਕੀਤਾ | ਅਮਰਜੀਤ ਸਿੰਘ ਵਲੋਂ ਮਹੀਨਾਵਾਰ ਆਮਦਨ ਖ਼ਰਚ ਦਾ ਵੇਰਵਾ ਪੇਸ਼ ਕੀਤਾ ਗਿਆ | ਰੋਸ਼ਨ ਲਾਲ ਸੂਦ ਨੇ ਸਰਕਾਰ ਨੂੰ ਹਰੇਕ ਵਰਗ ਦੀਆਂ ਭਰਤੀਆਂ ਅਤੇ ਤਰੱਕੀਆਂ ਤੁਰੰਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਡਾ. ਮਨੀਸ਼ਾ ਅਤੇ ਜਤਿੰਦਰਪਾਲ ਖੁੱਲਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਅੰਤ ਵਿਚ ਰਾਮ ਸਰਨ ਸੂਦ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੱਘਰ ਸਿੰਘ ਸਲਾਣਾ, ਸੁਰਜੀਤ ਸਿੰਘ, ਭੂਸ਼ਨ ਸੂਦ, ਸੁਰਜੀਤ ਸਿੰਘ, ਕਰਨੈਲ ਸਿੰਘ ਅਕਾਲਗੜ੍ਹ, ਇੰਦਰਜੀਤ, ਧਰਮ ਸਿੰਘ ਰਾਈਏਵਾਲ, ਨਰਿੰਦਰ ਸਿੰਘ, ਮਾ. ਗੁਰਮੇਲ ਸਿੰਘ, ਵੀਰ ਸਿੰਘ, ਭੀਮ ਸਿੰਘ, ਜ਼ੋਰਾ ਸਿੰਘ ਭਾਦਸੋਂ, ਗੁਰਮਿੰਦਰ ਸਿੰਘ ਪਟਵਾਰੀ, ਅਜਮੇਰ ਸਿੰਘ, ਸ਼ਿੰਗਾਰਾ ਰਾਮ, ਮਨਜਿੰਦਰ ਸਿੰਘ, ਜੋਰਾ ਸਿੰਘ ਗਿੱਲ, ਜੱਗਾ ਸਿੰਘ, ਗੁਰਪਿੰਦਰ ਸਿੰਘ ਅਤੇ ਤਾਰਾ ਚੰਦ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੈਸ ਸਟੇਸ਼ਨ ਨੂੰ ਫ਼ੋਟੋਗ੍ਰਾਫ਼ੀ ਲਈ ਵਰਜਿਤ ਏਰੀਆ ਐਲਾਨਿਆ ਅਗਲੀ ਖ਼ਬਰ ਧਾਰਮਿਕ ਥਾਵਾਂ 'ਤੇ ਠੀਕਰੀ ਪਹਿਰਾ ਲਗਾਉਣ ਦੇ ਆਦੇਸ਼
Ad Position 24