03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੌਰਮਿੰਟ ਪ੍ਰਮੋਸ਼ਨ ਫ਼ਰੰਟ ਵਲੋਂ ਲੈਕਚਰਾਰਾਂ ਦੀ ਪ੍ਰੋਵੀਜ਼ਨਲ ਸੀਨੀਅਰਤਾ ਸੂਚੀ ਰੱਦ ਕਰਨ ਦੀ ਮੰਗ <br/>

Ad Position 21
No active advertisement
ਗੌਰਮਿੰਟ ਪ੍ਰਮੋਸ਼ਨ ਫ਼ਰੰਟ ਦੇ ਆਗੂ ਮੀਟਿੰਗ ਕਰਨ ਸਮੇਂ | ਤਸਵੀਰ: ਗਿੱਲ <br/> 03-09-2025
ਅਮਲੋਹ, 2 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਗੌਰਮਿੰਟ ਪ੍ਰਮੋਸ਼ਨ ਫ਼ਰੰਟ ਦੀ ਮੀਟਿੰਗ ਅਮਲੋਹ ਵਿਚ ਹੋਈ | ਜਿਸ ਵਿਚ 21 ਅਗਸਤ ਨੂੰ ਵਿਭਾਗ ਵਲੋਂ ਜਾਰੀ ਕੀਤੀ ਗਈ ਲੈਕਚਰਾਰਾਂ ਦੀ ਪ੍ਰੋਵੀਜ਼ਨਲ ਸੀਨੀਅਰਤਾ ਸੂਚੀ ਬਾਰੇ ਗੰਭੀਰ ਚਰਚਾ ਕੀਤੀ ਗਈ | ਫ਼ਰੰਟ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਸੂਚੀ ਵਿਚ ਕਈ ਖ਼ਾਮੀਆਂ ਸਾਹਮਣੇ ਆਈਆਂ ਹਨ | ਕਈ ਲੈਕਚਰਾਰਾਂ ਦੇ ਨਾਂਅ ਦੋ ਵਾਰ ਦਰਜ ਹਨ, ਜਿਵੇਂ 4426-4427, 4430-4431, 4437-4438, 4446-4447 ਆਦਿ ਨੰਬਰ ਇਕੋ ਵਿਅਕਤੀ ਨੂੰ ਦਿੱਤੇ ਗਏ ਹਨ | ਇਸ ਤੋਂ ਇਲਾਵਾ ਕੁਝ ਲੈਕਚਰਾਰਾਂ ਨੂੰ ਇੱਕੋ ਸਮੇਂ ਸਿੱਧੀ ਭਰਤੀ ਅਤੇ ਤਰੱਕੀ ਦੋਹਾਂ ਅਧੀਨ ਵੱਖ-ਵੱਖ ਸੀਨੀਅਰਤਾ ਨੰਬਰ ਅਲਾਟ ਕੀਤੇ ਗਏ ਹਨ | ਫ਼ਰੰਟ ਨੇ ਦੋਸ਼ ਲਗਾਇਆ ਕਿ ਸੂਚੀ ਤਿਆਰ ਕਰਨ ਵੇਲੇ ਨਿਯਮਾਂ ਦੀ ਪਾਲਨਾ ਨਹੀਂ ਕੀਤੀ ਗਈ | ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ, ਜੋ ਇਸਦਾ ਆਧਾਰ ਬਣੀ ਹੈ, ਖ਼ੁਦ ਹੀ ਅਦਾਲਤ ਵਿਚ ਚੁਨੌਤੀ ਅਧੀਨ ਹੈ | ਕਈ ਲੈਕਚਰਾਰਾਂ ਦੀ ਤਰੱਕੀ ਮਿਤੀ, ਨਿਯਮਾਂ ਅਨੁਸਾਰ ਨਹੀਂ ਗਿਣੀ ਗਈ ਅਤੇ ਕੁਝ ਮਾਮਲਿਆਂ ਵਿਚ ਉਨ੍ਹਾਂ ਦੀ ਪੋਸਟ ਗ੍ਰੈਜੂਏਸ਼ਨ ਡਿਗਰੀ ਨੂੰ ਵੀ ਅਣਦੇਖਾ ਕੀਤਾ ਗਿਆ | ਫ਼ਰੰਟ ਦੇ ਨੁਮਾਇੰਦਿਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲੋਂ ਮੰਗ ਕੀਤੀ ਕਿ ਮੌਜੂਦਾ ਪ੍ਰੋਵੀਜ਼ਨਲ ਸੀਨੀਅਰਤਾ ਸੂਚੀ ਨੂੰ ਵੱਡੀਆਂ ਖ਼ਾਮੀਆਂ ਕਾਰਨ ਤੁਰੰਤ ਰੱਦ ਕੀਤਾ ਜਾਵੇ | ਮੀਟਿੰਗ ਵਿਚ ਹਰਵਿੰਦਰ ਸਿੰਘ ਭੱਟੋਂ, ਬੀਰ ਰਾਜਵਿੰਦਰ ਸਿੰਘ, ਰਾਮਿੰਦਰ ਸਿੰਘ, ਅਮਰੀਕ ਸਿੰਘ ਸਲਾਣਾ, ਕਰਮਜੀਤ ਸਿੰਘ ਜੋਗੀ ਅਤੇ ਬੂਟਾ ਸਿੰਘ ਭੰਦੋਹਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਆਵਾਜ਼ ਪ੍ਰਦੂਸ਼ਣ ਰੋਕਣ ਲਈ ਜ਼ਿਲ੍ਹਾ ਮੈਜਿਸਟੇ੍ਰਟ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਅਗਲੀ ਖ਼ਬਰ ਗੈਸ ਸਟੇਸ਼ਨ ਨੂੰ ਫ਼ੋਟੋਗ੍ਰਾਫ਼ੀ ਲਈ ਵਰਜਿਤ ਏਰੀਆ ਐਲਾਨਿਆ
Ad Position 24