ਅਮਲੋਹ, 2 ਸਤੰਬਰ (ਕੇਵਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਰਾਇਣਗੜ੍ਹ ਦੇ ਲੈਕਚਰਾਰ ਅਵਤਾਰ ਸਿੰਘ ਭਾਂਬਰੀ ਨੂੰ ਸੇਵਾਮੁਕਤ ਹੋਣ 'ਤੇ ਕਰਵਾਏ ਸਮਾਗਮ ਦੌਰਾਨ ਐਸ.ਸੀ/ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ, ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਅਮਲੋਹ ਅਤੇ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮੇਂ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਕਿਹਾ ਕਿ ਅਵਤਾਰ ਸਿੰਘ ਜਿਸ ਵੀ ਸਕੂਲ 'ਚ ਹਾਜ਼ਰ ਹੋਏ, ਉੱਥੇ ਦੇ ਵਿਦਿਆਰਥੀਆਂ ਦੀ ਪਹੁੰਚ 'ਚ ਰਹਿ ਕੇ ਉਨ੍ਹਾਂ ਨੂੰ ਇਸ ਕਾਬਿਲ ਬਣਾਇਆ ਕਿ ਉਹ ਉੱਚ ਵਿੱਦਿਆ ਲੈ ਕੇ ਰੁਜ਼ਗਾਰ ਹਾਸਿਲ ਕਰ ਅੱਗੇ ਵਧ ਸਕਣ | ਇਸ ਮੌਕੇ ਬਲਜੀਤ ਸਿੰਘ ਸਲਾਣਾ ਸਾਬਕਾ ਪ੍ਰਧਾਨ ਪ੍ਰੋ. ਮੁਖਤਿਆਰ ਸਿੰਘ, ਡਾ. ਤੀਰਥ ਬਾਲਾ, ਮੇਹਰ ਸਿੰਘ ਰਾਈਏਵਾਲ ਨੇ ਅਵਤਾਰ ਸਿੰਘ ਭਾਂਬਰੀ ਵਲੋਂ ਇਮਾਨਦਾਰੀ ਨਾਲ ਨਿਭਾਈ ਗਈ ਡਿਊਟੀ ਦੀ ਸ਼ਲਾਘਾ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਮੇਹਰ ਸਿੰਘ ਰਾਈਏਵਾਲ, ਜਰਨੈਲ ਸਿੰਘ ਅਕਾਲ ਗੜ੍ਹ, ਡਾ.ਅਰਜਨ ਸਿੰਘ, ਡਾ. ਗੁਰਸ਼ਰਨ ਸਿੰਘ, ਮੇਵਾ ਸਿੰਘ, ਲੈਕ. ਗੁਰਪ੍ਰੀਤ ਸਿੰਘ, ਰਾਜਿੰਦਰ ਸਿੰਘ ਲੱਲੋਂ, ਲੈਕ.ਜਸਵਿੰਦਰ ਸਿੰਘ, ਲੈਕ. ਰਮਨ ਸਹੋਤਾ, ਬਲਬੀਰ ਮੁੱਲਾਂਪੁਰੀ, ਜਤਿੰਦਰ ਸਿੰਘ ਮੁੰਡੀਆਂ, ਰਜਿੰਦਰ ਅਰਜ਼, ਕੁਲਵਿੰਦਰ ਬਿੱਟੂ ਅਤੇ ਇਲਾਕੇ ਦੇ ਮੁਹਤਬਰ ਵਿਅਕਤੀ ਮੌਜੂਦ ਸਨ |