ਫ਼ਤਹਿਗੜ੍ਹ ਸਾਹਿਬ, 3 ਸਤੰਬਰ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਨਿਵਾਸ ਵਿਖੇ ਸੀਨੀਅਰ ਮੀਤ ਪ੍ਰਧਾਨ ਉੱਤਮ ਸਿੰਘ ਬਰਵਾਲੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਹੋਰ ਕਿਸਾਨੀ ਮੁੱਦਿਆਂ ਤੋਂ ਇਲਾਵਾ ਹੜ੍ਹਾਂ ਕਾਰਨ ਪੰਜਾਬ ਦੀ ਮੌਜੂਦਾ ਸੰਕਟਮਈ ਸਥਿਤੀ 'ਤੇ ਵਿਚਾਰ ਕੀਤਾ ਗਿਆ | ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ ਨੇ ਦੱਸਿਆ ਕਿ ਭਾਕਿਯੂ ਏਕਤਾ ਸਿੱਧੂਪੁਰ ਵਲੋਂ ਹੁਣ ਜੋ ਰਾਹਤ ਕਾਰਜ ਕੀਤੇ ਰਹੇ ਹਨ, ਨੂੰ ਜਾਰੀ ਰੱਖਣ ਤੋਂ ਇਲਾਵਾ ਪਾਣੀ ਦਾ ਪੱਧਰ ਹੇਠਾਂ ਆਉਣ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈ ਕੇ ਪੀੜਤਾਂ ਦੀ ਮਦਦ ਵੱਡੀ ਪੱਧਰ 'ਤੇ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ | ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਤੇ ਉਸ ਦੇ ਸਾਥੀਆਂ ਵਲੋਂ ਇੱਕ ਬਜ਼ੁਰਗ ਕਿਸਾਨ ਅਤੇ ਸਮੂਹ ਕਿਸਾਨ ਜਥੇਬੰਦੀਆਂ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿਖੇਧੀ ਕੀਤੀ ਗਈ | ਮੀਟਿੰਗ ਵਿਚ ਅਵਤਾਰ ਸਿੰਘ ਡੰਘੇੜੀਆਂ ਜ਼ਿਲ੍ਹਾ ਪੈੱ੍ਰਸ ਸਕੱਤਰ, ਸੁਰਿੰਦਰ ਸਿੰਘ ਦੁਭਾਲੀ, ਕਰਨੈਲ ਸਿੰਘ ਜਟਾਣਾਂ ਨੀਵਾਂ ਬਲਾਕ ਪ੍ਰਧਾਨ ਖਮਾਣੋਂ, ਅਮਰਜੀਤ ਸਿੰਘ ਮੈੜਾਂ ਜਨਰਲ ਸਕੱਤਰ ਬਲਾਕ ਬਸੀ ਪਠਾਣਾਂ, ਅਵਤਾਰ ਸਿੰਘ ਖਰੌਡ, ਰਜਿੰਦਰ ਸਿੰਘ ਬੱਬੀ ਸਰਹਿੰਦ, ਨਾਜਰ ਸਿੰਘ ਜਨਰਲ ਸਕੱਤਰ ਅਮਲੋਹ, ਸ਼ਿੰਗਾਰਾ ਸਿੰਘ, ਦਲੀਪ ਸਿੰਘ ਰੁੜਕੀ, ਕੁਲਦੀਪ ਸਿੰਘ ਗੋਪਾਲੋਂ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ |