ਮੰਡੀ ਗੋਬਿੰਦਗੜ੍ਹ, 4 ਸਤੰਬਰ (ਇਕਬਾਲਦੀਪ ਸੰਧੂ)-ਲਖਨਊ ਵਿਚ ਹੋਈ ਕਾਨਫਰੇਂਜ਼ਾ ਇੰਟਰਨਾਜ਼ਿਓਨਾਲੇ ਦਿ ਮੁਜ਼ੀਕਾ ਵਿਚ ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਬੇਮਿਸਾਲ ਸੰਗੀਤਕ ਪ੍ਰਦਰਸ਼ਨ ਨਾਲ ਸਭ ਦਾ ਮਨ ਮੋਹ ਲਿਆ | ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੀਮਾਂ ਦੀ ਭਾਗੀਦਾਰੀ ਵਾਲੇ ਇਸ ਮੁਕਾਬਲੇ ਵਿਚ ਜੀ.ਪੀ.ਐੱਸ. ਨੇ ਆਪਣੀ ਵਿਲੱਖਣ ਪਹਿਚਾਣ ਬਣਾਈ | ਸਕੂਲ ਦੇ ਵਿਦਿਆਰਥੀਆਂ ਨੇ ਕਾਇਰ, ਤਾਲ ਤਰੰਗ, ਸੋਲੋ ਪ੍ਰਦਰਸ਼ਨ, ਰਾਕ ਬੈਂਡ ਅਤੇ ਪੇਪਰ ਪ੍ਰਦਰਸ਼ਨ ਸ਼੍ਰੇਣੀਆਂ ਵਿਚ ਆਪਣੀ ਕਾਬਲੀਅਤ ਦਿਖਾਈ | ਵਿਸ਼ੇਸ਼ ਪ੍ਰਦਰਸ਼ਨ ਦੇ ਬਲਬੂਤੇ, ਜੀ.ਪੀ.ਐੱਸ. ਨੇ ਕਾਇਰ ਅਤੇ ਤਾਲ ਤਰੰਗ ਮੁਕਾਬਲਿਆਂ ਵਿਚ ਪਹਿਲਾ ਰਨਰ ਅੱਪ ਇਨਾਮ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਕਾਮਯਾਬੀ ਉਨ੍ਹਾਂ ਦੀ ਮਿਹਨਤ, ਜਜ਼ਬੇ ਅਤੇ ਕਾਬਲੀਅਤ ਦਾ ਨਤੀਜਾ ਹੈ |