11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸੁੱਖੇਵਾਲ ਵਿਖੇ ਕਰਵਾਇਆ ਗਿਆ ਤਿੰਨ ਦਿਨਾ ਖੇਡ ਮੇਲਾ

Ad Position 21
No active advertisement
ਪਿੰਡ ਸੁੱਖੇਵਾਲ ਦੇ ਖੇਡ ਮੇਲੇ ਦੌਰਾਨ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਪਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 05-09-2025
ਨਾਭਾ, 4 ਸਤੰਬਰ (ਜਗਨਾਰ ਸਿੰਘ ਦੁਲੱਦੀ)-ਗੁੱਗਾ ਨੋਮੀ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਅਤੇ ਗ੍ਰਾਮ ਪੰਚਾਇਤ ਸੁੱਖੇਵਾਲ, ਭੀਲੋਵਾਲ, ਅਭੇਪੁਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਦਿਨਾ ਮੇਲਾ ਸੁੱਖੇਵਾਲ ਦਾ ਕਰਵਾਇਆ ਗਿਆ, ਜਿਸ ਦੇ ਦੂਜੇ ਦਿਨ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕੁਲਵਿੰਦਰ ਸਿੰਘ ਸੁੱਖੇਵਾਲ ਜ਼ਿਲ੍ਹਾ ਚੇਅਰਮੈਨ ਐਸ.ਸੀ. ਡਿਪਾਰਟਮੈਟ ਦਿਹਾਤੀ ਪਟਿਆਲਾ ਵਲੋਂ ਕੀਤਾ ਗਿਆ | ਇਸ ਟੂਰਨਾਮੈਂਟ ਵਿਚ 57 ਕਿਲੋ ਵਾਲੇ ਚਾਰੇ ਸੈਮੀ ਫਾਈਨਲ ਵਾਲਿਆਂ ਨੂੰ ਬਰਾਬਰ ਇਨਾਮ ਦਿੱਤੇ ਗਏ ਕਿਉਂਕਿ ਫਾਈਨਲ ਮੈਚ ਨਹੀਂ ਹੋ ਸਕਿਆ | 67 ਕਿੱਲੋ ਦੇ ਮੈਚਾਂ ਦਾ ਉਦਘਾਟਨ ਸਰਪੰਚ ਕੋਮਲਪ੍ਰੀਤ ਕੌਰ ਵਲੋਂ ਕੀਤਾ ਗਿਆ ਜਿਸ ਵਿਚ 67 ਕਿੱਲੋ 'ਚ ਮੀਮਸਾ ਟੀਮ ਨੇ ਪਹਿਲਾ ਨੰਬਰ ਅਤੇ ਛੀਟਾਂਵਾਲ ਦੂਜਾ ਨੰਬਰ, ਓਪਨ 'ਚ ਸੌਕਤ ਹਰਿਆਣਾ ਨੇ ਪਹਿਲਾਂ ਅਤੇ ਪਿੰਡ ਅੱਚਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਮੁੱਖ ਮਹਿਮਾਨ ਸਤਵਿੰਦਰ ਸਿੰਘ ਟੌਹੜਾ ਅਤੇ ਐਡਵੋਕੇਟ ਰਵਿੰਦਰ ਸਿੰਘ ਟੌਹੜਾ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾ ਅੰਗ ਹਨ | ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜਿੱਥੇ ਨਸ਼ਿਆਂ ਤੋਂ ਬਚਿਆ ਜਾ ਸਕਦਾ ਹੈ ਉੱਥੇ ਹੀ ਇਕ ਨਰੋਏ ਸਮਾਜ ਦੀ ਸਿਰਜਣਾ ਵੀ ਕੀਤੀ ਜਾ ਸਕਦੀ ਹੈ ਇਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ | ਇਸ ਮੌਕੇ ਪਹਿਲਾ ਇਨਾਮ ਕੁਲਵਿੰਦਰ ਸਿੰਘ ਇੰਜੀਨੀਅਰਿੰਗ ਦੇ ਐਮ. ਡੀ. ਕੁਲਵਿੰਦਰ ਸਿੰਘ ਵਲੋਂ ਦਿੱਤਾ ਗਿਆ | ਇਸ ਮੌਕੇ ਸਰਬਜੀਤ ਸਿੰਘ ਸੁੱਖੇਵਾਲ, ਜਗਜੀਵਨ ਸਿੰਘ ਸੁੱਖੇਵਾਲ, ਸਮਸੇਰ ਸੁੱਖੇਵਾਲ, ਰਮਨ ਸੁੱਖੇਵਾਲ, ਹਰਦੀਪ ਲਾਡੀ ਚੇਅਰਮੈਨ, ਬਾਬਾ ਨਿਰਮਲ ਸਿੰਘ, ਬਾਬਾ ਕੁਲਦੀਪ ਸਿੰਘ ਕਾਰ ਸੇਵਾ ਵਾਲੇ , ਅਮਨਦੀਪ ਸਿੰਘ ਉੱਧਾ, ਧਨਵੰਤ ਸਿੰਘ ਮੈਂਬਰ ਪੰਚਾਇਤ, ਰਣਯੋਧ ਸਿੰਘ ਗਲਵੱਟੀ ਚੇਅਰਮੈਨ, ਹਰਭਜਨ ਸਿੰਘ, ਗੁਰਪ੍ਰੀਤ ਮੈਂਬਰ ਪੰਚਾਇਤ, ਡਾਕਟਰ ਰਾਜਵਿੰਦਰ ਸਿੰਘ, ਪਰਵਿੰਦਰ ਪਿੰਦਰੀ ਅਭੇਪੁਰ, ਜਗਸੀਰ ਸਿੰਘ ਮੈਂਬਰ ਪੰਚਾਇਤ, ਜਸਵੰਤ ਸਿੰਘ ਸੁੱਖੇਵਾਲ, ਸੁਖਵਿੰਦਰ ਸਿੰਘ ਗੁਦਾਈਆ, ਰਾਜਿੰਦਰ ਸਿੰਘ ਸਰਪੰਚ ਗੁਰਦਿੱਤਪੁਰਾ, ਜਰਨੈਲ, ਹਰਜਿੰਦਰ ਸਿੰਘ ਸਰਪੰਚ ਉੱਧਾ, ਸਾਬਕਾ ਗੁਰਦੇਵ ਸਿੰਘ ਗੁਦਾਈਆ ਤੋਂ ਇਲਾਵਾ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਸੰਗੀਤਕ ਮੰਚ 'ਤੇ ਜੀ.ਪੀ.ਐਸ. ਦੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਲੌਟ ਵਿਖੇ ਭਗਵਾਨ ਸ੍ਰੀ ਚੰਦ ਦਾ ਪ੍ਰਕਾਸ਼ ਦਿਵਸ ਮਨਾਇਆ
Ad Position 24