11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੰਜਾਬ ਆ ਰਹੇ ਵੀ. ਵੀ. ਆਈ. ਪੀ. ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਅੜਿੱਕਾ ਲਗਾਉਣਾ ਬੰਦ ਕਰਨ-ਐਡ. ਧਾਰਨੀ

Ad Position 21
No active advertisement
ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਗੱਲਬਾਤ ਕਰਦੇ ਹੋਏ | ਤਸਵੀਰ: ਮੌਦਗਿਲ <br/> 05-09-2025
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਰਵਿੰਦਰ ਮੌਦਗਿਲ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਲੋਕਾਂ ਨੂੰ ਬੜੀਆਂ ਆਸਾਂ ਸਨ ਕਿ ਹੜ੍ਹਾਂ ਦਾ ਮੁਆਇਨਾ ਕਰਨ ਲਈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਾਰਤ ਸਰਕਾਰ ਦੇ ਇਕ ਮੰਤਰੀ ਸ਼ਾਇਦ ਪੰਜਾਬ ਨੂੰ ਕੋਈ ਪੈਕੇਜ ਦੇ ਕੇ ਜਾਣਗੇ ਪਰ ਇਹ ਜਿੰਨੇ ਵੀ.ਆਈ.ਪੀ. ਪੰਜਾਬ ਪਹੁੰਚ ਰਹੇ ਹਨ, ਉਹ ਕੋਈ ਭਲਾ ਨਹੀਂ ਕਰ ਰਹੇ ਬਲਕਿ ਆਪਣੀਆਂ ਵੱਡੀਆਂ ਗੱਡੀਆਂ ਅਤੇ ਸਕਿਉਰਟੀਆਂ ਦੇ ਨਾਲ ਫ਼ੋਟੋਆਂ ਖਿਚਵਾ ਰਹੇ ਹਨ ਤੇ ਹੜ੍ਹਾਂ ਦੀ ਤਰਾਸਦੀ ਵਿਚ ਚੱਲ ਰਹੇ ਰਾਹਤ ਕਾਰਜਾਂ ਨੂੰ ਅੜਿੱਕਾ ਲਗਾ ਰਹੇ ਹਨ | ਉਨ੍ਹਾਂ ਕਿਹਾ ਕਿ ਜੋ ਅਸਲ ਵਿਚ ਪਿੰਡਾਂ ਲਈ ਕੰਮ ਕਰ ਰਹੇ ਹਨ ਉਨ੍ਹਾਂ ਲਈ ਇਹ ਸ਼ਬਦ ਢੁਕਵਾਂ ਲੱਗਦਾ ਹੈ ਕਿ ਪਿੰਡਾਂ ਦੇ ਜਾਏ ਹੀ ਆਖ਼ਰ ਪਿੰਡਾਂ ਦੇ ਕੰਮ ਆਏ ਹਨ | ਉਨ੍ਹਾਂ ਕਿਹਾ ਕਿ ਇਕ ਮੰਤਰੀ ਆਪਣਾ ਸਿਰ ਢੱਕ ਕੇ ਸਾਰੇ ਕੱਪੜੇ ਲਿਬੇੜ ਕੇ ਲੋਕਾਂ ਨੂੰ ਇਹ ਦਿਖਾ ਰਹੇ ਸਨ ਕਿ ਉਹ ਬਹੁਤ ਕਿਸਾਨਾਂ ਦੇ ਉਪਾਸਕ ਹਨ | ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਇਕੱਲਾ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਬੈਠੇ ਪੰਜਾਬ ਦੇ ਫ਼ਿਕਰ ਕਰਨ ਵਾਲੇ ਵੀ ਜਾਗ ਚੁੱਕੇ ਹਨ | ਉਨ੍ਹਾਂ ਇਨ੍ਹਾਂ ਵੀ.ਵੀ.ਆਈ.ਪੀਜ਼ ਨੂੰ ਸਰਕਾਰਾਂ ਵਲੋਂ ਕੀਤੇ ਜਾਣ ਵਾਲੇ ਕੰਮ ਪਹਿਲ ਦੇ ਆਧਾਰ 'ਤੇ ਕਰਨ ਦੀ ਅਪੀਲ ਵੀ ਕੀਤੀ ਹੈ, ਤਾਂ ਜੋ ਹੜ੍ਹ ਪੀੜਤਾਂ ਨੂੰ ਸਹੀ ਮਾਇਨੇ ਵਿਚ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਕਿ੍ਸ਼ਨ ਸੁਦਾਮਾ ਮੰਡਲੀ ਨੇ ਸ੍ਰੀ ਕਿ੍ਸ਼ਨਾ ਗਊਸ਼ਾਲਾ ਸੰਗਤਪੁਰਾ ਵਿਖੇ ਕੀਤਾ ਲੜੀਵਾਰ ਕੀਰਤਨ ਅਗਲੀ ਖ਼ਬਰ ਪੂਜਾ ਉਪਰੰਤ ਗਊਸ਼ਾਲਾ 'ਚ ਮੰਦਰ ਤੇ ਹਾਲ ਨਿਰਮਾਣ ਦਾ ਕਾਰਜ ਸ਼ੁਰੂ
Ad Position 24