18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸਾਬਿਰ ਕਲੀਅਰ ਦੇ ਸਾਲਾਨਾ ਉਰਸ ਮੌਕੇ 29ਵੇਂ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ

Ad Position 21
No active advertisement
ਅਜੀਤ ਡੈਸਕ 06-09-2025
ਮੰਡੀ ਗੋਬਿੰਦਗੜ੍ਹ, 5 ਸਤੰਬਰ (ਰਾਜੇਸ਼ ਸ਼ਰਮਾ)-ਉੱਤਰਾਖੰਡ ਸਥਿਤ ਦਰਗਾਹ ਮਖ਼ਦੂਮ ਅਲਾਉਦੀਨ ਅਲੀ ਅਹਿਮਦ ਸਾਬਿਰ ਕਲੀਅਰ ਦੇ ਸਾਲਾਨਾ ਉਰਸ ਮੌਕੇ ਮੰਡੀ ਗੋਬਿੰਦਗੜ੍ਹ ਦੇ ਸਮਾਜ ਸੇਵਕ ਰਣਧੀਰ ਸਿੰਘ ਧੀਰ ਦੀ ਅਗਵਾਈ ਹੇਠ ਲਗਾਏ ਜਾਣ ਵਾਲੇ 4 ਦਿਨਾਂ ਦੇ ਲੰਗਰ ਲਈ 29ਵੇਂ ਸਾਲਾਨਾ ਰਾਸ਼ਨ ਸਮਗਰੀ ਦੇ ਟਰੱਕ ਨੂੰ ਸਥਾਨਕ ਬਟਨ ਲਾਲ ਰੋਡ ਤੋਂ ਜ਼ਿਲ੍ਹਾ ਯੋਜਨਾ ਬੋਰਡ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰ ਸਿੰਘ ਭਾਂਬਰੀ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਭਾਂਬਰੀ ਨੇ ਦੱਸਿਆ ਕਿ ਰਣਧੀਰ ਸਿੰਘ ਧੀਰ ਦੀ ਇਹ ਸੱਚੀ ਲਗਨ ਤੇ ਸੇਵਾ ਦਾ ਨਤੀਜਾ ਹੈ ਕਿ ਉਹ ਪਿਛਲੇ 29 ਸਾਲਾਂ ਤੋਂ ਇਸ ਲੰਗਰ ਵਿਚ ਰਾਸ਼ਨ ਦੇ ਟਰੱਕ ਭੇਜਣ ਦੀ ਸੇਵਾ ਨਿਭਾਉਂਦੇ ਆ ਰਹੇ ਹਨ | ਇਸ ਮੌਕੇ 'ਤੇ ਅਜੈ ਸਵਾਰੀ, ਨਿਧੀ ਸਵਾਰੀ, ਸੁਲੇਮਾਨ ਭਰਪੂਰਗੜ੍ਹ, ਹਰਜੀਤ ਸਿੰਘ ਚਤਰਪੁਰਾ, ਹਾਕਮ ਸਿੰਘ ਦਰਗਾਪੁਰ, ਬਲਵੰਤ ਸਿੰਘ ਬੁੱਗਾ, ਪਿ੍ਥਵੀ ਸਵਾਰੀ, ਲਲਿਤ ਗੋਇਲ ਤੋਂ ਇਲਾਵਾ ਹੋਰ ਸੇਵਾਦਾਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਿਰ ਕਲੀਅਰ ਦੇ ਸਾਲਾਨਾ ਉਰਸ ਮੌਕੇ 29ਵੇਂ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ ਅਗਲੀ ਖ਼ਬਰ ਰਾਸ਼ਟਰੀ ਸਿੱਖਿਆ ਨੀਤੀ-2020 ਸੰਬੰਧੀ ਦਿੱਲੀ ਵਿਖੇ ਹੋਈ ਵਰਕਸ਼ਾਪ 'ਚ ਡਾਈਟ .ਫਤਹਿਗੜ੍ਹ ਸਾਹਿਬ ਨੇ ਕੀਤੀ ਸ਼ਮੂਲੀਅਤ
Ad Position 24