18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰਾਸ਼ਟਰੀ ਸਿੱਖਿਆ ਨੀਤੀ-2020 ਸੰਬੰਧੀ ਦਿੱਲੀ ਵਿਖੇ ਹੋਈ ਵਰਕਸ਼ਾਪ 'ਚ ਡਾਈਟ .ਫਤਹਿਗੜ੍ਹ ਸਾਹਿਬ ਨੇ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 06-09-2025
ਫ਼ਤਹਿਗੜ੍ਹ ਸਾਹਿਬ, 5 ਸਤੰਬਰ (ਰਾਜਿੰਦਰ ਸਿੰਘ)-ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਨਵੀਂ ਦਿੱਲੀ ਵਲੋਂ ਸਮਰੱਥਾ ਵਿਕਾਸ ਪ੍ਰੋਗਰਾਮ ਅਧੀਨ ਭਾਰਤ ਦੇ ਉੱਤਰੀ ਜ਼ੋਨ ਦੇ 10 ਰਾਜਾਂ ਦੀਆਂ 'ਡਾਈਟ ਆਫ਼ ਐਕਸੀਲੈਂਸ' ਦੇ ਪਿ੍ੰਸੀਪਲ, ਫੈਕਲਟੀ ਮੈਂਬਰਜ਼ ਦੀ ਰਾਸ਼ਟਰੀ ਪੱਧਰ ਦੀ ਵਰਕਸ਼ਾਪ ਨਵੀਂ ਦਿੱਲੀ ਵਿਖੇ ਲਗਾਈ ਗਈ | ਇਸ ਵਰਕਸ਼ਾਪ ਦਾ ਵਿਸ਼ਾ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਪੂਰਨ ਰੂਪ ਵਿਚ ਲਾਗੂ ਕਰਨ ਲਈ ਡਾਈਟ ਦੇ ਪਿ੍ੰਸੀਪਲਾਂ, ਫੈਕਲਟੀ ਮੈਂਬਰਾਂ ਦੀ ਪੇਸ਼ੇਵਾਰਾਨਾ ਕੁਸ਼ਲਤਾ ਦਾ ਵਿਕਾਸ ਕਰਨਾ ਸੀ ¢ ਇਸ ਵਰਕਸ਼ਾਪ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਲਦਾਖ਼, ਰਾਜਸਥਾਨ, ਉੱਤਰਾਖੰਡ, ਚੰਡੀਗੜ੍ਹ, ਦਿੱਲੀ ਦੀਆਂ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦਾਂ ਤੇ ਡਾਈਟਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ¢ ਵਰਕਸ਼ਾਪ ਵਿਚ ਡਾਈਟ ਫ਼ਤਹਿਗੜ੍ਹ ਸਾਹਿਬ ਤੋਂ ਕੰਵਲਦੀਪ ਸਿੰਘ ਸੋਹੀ ਨੇ ਵੀ ਸ਼ਮੂਲੀਅਤ ਕੀਤੀ¢ ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿਚ ਰਾਸ਼ਟਰੀ ਸਿੱਖਿਆ ਨੀਤੀ-2020 ਤੇ ਬੁਨਿਆਦੀ ਸਟੇਜ ਅਤੇ ਸਕੂਲ ਸਿੱਖਿਆ ਸੰਬੰਧੀ ਰਾਸ਼ਟਰੀ ਪਾਠਕ੍ਰਮ ਫਰੇਮ ਵਰਕ, ਅਧਿਆਪਕ ਸਿਖਲਾਈ ਦੀ ਗੁਣਵੱਤਾ, ਈ-ਕੰਟੈਂਟ ਤਿਆਰ ਕਰਨ, ਅਨੁਭਵ ਆਧਾਰਤ ਸਿੱਖਣ, ਵੋਕੇਸ਼ਨਲ ਸਿੱਖਿਆ, ਪਰਖ ਰਾਸ਼ਟਰੀ ਸਰਵੇਖਣ-2024, ਪਾਠਕ੍ਰਮ ਤਿਆਰ ਕਰਨ ਅਤੇ ਵਿਦਿਆਰਥੀ ਸਿੱਖਿਆ ਵਿਚ ਸੂਚਨਾ ਤਕਨੀਕੀ ਦੀ ਵਰਤੋਂ ਆਦਿ ਵਿਸ਼ਿਆਂ ਉੱਪਰ ਰਾਸ਼ਟਰੀ ਪੱਧਰ ਦੇ ਵਿੱਦਿਅਕ ਮਾਹਿਰਾਂ ਦੁਆਰਾ ਜਾਣਕਾਰੀ ਦਿੱਤੀ ਗਈ¢ ਇਸ ਤੋਂ ਇਲਾਵਾ ਸਿੱਖਿਆ ਦੇ ਡਿਜੀਟਲ ਮਾਧਿਅਮਾਂ ਜਿਵੇਂ ਈ-ਜਾਦੂਈ ਪਿਟਾਰਾ, ਪੀ.ਐੱਮ. ਈ-ਵਿੱਦਿਆ, ਈ-ਪਾਠਸ਼ਾਲਾ, ਵਰਚੂਅਲ ਰੀਐਲਟੀ ਲੈਬ ਅਤੇ ਦਿਕਸ਼ਾ ਪੋਰਟਲ/ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ ¢
Ad Position 22
No active advertisement
ਪਿਛਲੀ ਖ਼ਬਰ ਸਾਬਿਰ ਕਲੀਅਰ ਦੇ ਸਾਲਾਨਾ ਉਰਸ ਮੌਕੇ 29ਵੇਂ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ ਅਗਲੀ ਖ਼ਬਰ ਸੂਬੇ 'ਚ ਆਮਦਨ ਦੇ ਸਰਟੀਫਿਕੇਟ ਮਿਲ ਰਹੇ ਨੇ ਅੰਗਰੇਜ਼ੀ ਭਾਸ਼ਾ 'ਚ <br/>
Ad Position 24