18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਜਾਅਲੀ ਦਸਤਾਵੇਜ਼ ਬਣਾ ਕੇ ਰਹਿ ਰਹੇ ਲੋਕਾਂ ਦੀ ਪਛਾਣ ਲਈ ਪੰਜਾਬੀ ਹਿੰਦੂ ਗਰੁੱਪ ਨੇ ਮੈਮੋਰੰਡਮ ਦਿੱਤਾ

Ad Position 21
No active advertisement
ਅਜੀਤ ਡੈਸਕ 06-09-2025
ਮੰਡੀ ਗੋਬਿੰਦਗੜ੍ਹ, 5 ਸਤੰਬਰ (ਇਕਬਾਲਦੀਪ ਸੰਧੂ)-ਪੰਜਾਬੀ ਹਿੰਦੂ ਗਰੁੱਪ ਹਿੰਦੂ ਵੈੱਲਫੇਅਰ ਬੋਰਡ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਟੀਮ ਵਲੋਂ ਜਾਅਲੀ ਦਸਤਾਵੇਜ਼ ਬਣਾ ਕੇ ਰਹਿ ਰਹੇ ਲੋਕਾਂ ਦੀ ਪਛਾਣ ਲਈ ਨਰਿੰਦਰ ਭਾਟੀਆ ਦੀ ਅਗਵਾਈ ਵਿਚ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸ. ਐੱਚ. ਓ. ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੂੰ ਮੈਮੋਰੰਡਮ ਦਿੱਤਾ ਗਿਆ | ਜਿਸ ਵਿਚ ਪੰਜਾਬ ਵਿਚ ਅਣਪਛਾਤੇ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਬਾਰੇ ਚਿੰਤਾ ਜਤਾਈ ਗਈ | ਭਾਟੀਆ ਅਤੇ ਡਾ. ਅਮਿਤ ਸੰਦਲ ਨੇ ਕਿਹਾ ਕਿ ਪੰਜਾਬ ਦੇ ਲਗਭਗ ਹਰ ਇਲਾਕੇ ਵਿਚ ਬਾਹਰ ਤੋਂ ਆਏ ਅਣਪਛਾਤੇ ਲੋਕਾਂ ਦੀ ਅਚਾਨਕ ਗਿਣਤੀ ਬਹੁਤ ਵੱਧ ਰਹੀ ਹੈ | ਜਿਸ ਕਾਰਨ ਸਮਾਜ ਵਿਰੋਧੀ ਗਤੀਵਿਧੀਆਂ ਵੀ ਵੱਧ ਗਈਆਂ ਹਨ ਅਤੇ ਇਲਾਕੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੋ ਰਹੀ ਹੈ | ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਨਾ ਤਾਂ ਕੋਈ ਪਹਿਚਾਣ ਹੈ ਅਤੇ ਨਾ ਹੀ ਕਦੇ ਕੋਈ ਵੈਰੀਫਿਕੇਸ਼ਨ ਹੋਈ ਹੈ, ਕਿ ਇਹ ਲੋਕ ਕੌਣ ਹਨ, ਕਿੱਥੋਂ ਅਤੇ ਕਿਸ ਮੰਤਵ ਲਈ ਪੰਜਾਬ ਆਏ ਹਨ? ਇਨ੍ਹਾਂ ਦੀ ਇਹ ਵੈਰੀਫਿਕੇਸ਼ਨ ਕਰਨਾ ਵੀ ਅਤਿ ਜ਼ਰੂਰੀ ਹੈ ਕਿ ਇਹ ਲੋਕ ਭਾਰਤੀ ਨਾਗਰਿਕ ਹੈ ਵੀ ਜਾਂ ਫ਼ਿਰ ਇਹ ਵਿਦੇਸ਼ੀ ਘੁਸਪੈਠੀਏ ਹਨ | ਉਨ੍ਹਾਂ ਸਥਾਨਕ ਲੋਕਾਂ ਨੂੰ ਇਨ੍ਹਾਂ ਭੈੜੇ ਅਨਸਰਾਂ ਤੋਂ ਸੁਰੱਖਿਅਤ ਰੱਖਣ ਲਈ ਪੰਜਾਬੀ ਹਿੰਦੂ ਗਰੁੱਪ ਦੇ ਚੇਅਰਮੈਨ ਮਹੰਤ ਸ੍ਰੀ ਰਵੀ ਕਾਂਤ ਮੁਨੀ ਜੀ ਦੇ ਨਿਰਦੇਸ਼ ਅਨੁਸਾਰ ਅਣਪਛਾਤੇ ਲੋਕਾਂ ਦੀ ਪਛਾਣ ਲਈ ਥਾਣਾ ਮੁਖੀ ਨੂੰ ਡੀ.ਜੀ.ਪੀ. ਪੰਜਾਬ ਦੇ ਨਾਂਅ ਮੈਮੋਰੰਡਮ ਦਿੱਤਾ ਗਿਆ ਹੈ | ਇਸ ਮੌਕੇ ਸੰਜੈ ਗਰਗ, ਕਮਲ ਨੇਤਰ ਸ਼ਰਮਾ, ਸ਼ਿਵਮ ਬਾਂਸਲ ਅਤੇ ਅਸ਼ੀਸ਼ ਅਰੋੜਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਆਰ. ਪੀ. ਥਾਣਾ ਸਰਹਿੰਦ ਦੇ ਮੁੱਖ ਅਫ਼ਸਰ ਰਤਨ ਲਾਲ ਦੀ ਟੀਮ 'ਡੀ.ਜੀ.ਪੀ' ਡਿਸਕ ਨਾਲ ਸਨਮਾਨਿਤ ਅਗਲੀ ਖ਼ਬਰ ਸਿਹਤ ਵਿਭਾਗ ਨੇ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਹੜ੍ਹ ਸੰਭਾਵਿਤ ਖੇਤਰਾਂ ਦੀ ਕੀਤੀ ਚੈਕਿੰਗ
Ad Position 24