ਮੰਡੀ ਗੋਬਿੰਦਗੜ੍ਹ, 5 ਸਤੰਬਰ (ਰਾਜੇਸ਼ ਸ਼ਰਮਾ)-ਸਥਾਨਕ ਸਨਸਿਟੀ ਕਾਲੋਨੀ ਵਿਚ ਕਾਲੋਨੀ ਦੇ ਪ੍ਰਧਾਨ ਆਨੰਦ ਪਨੇਸਰ ਤੇ ਵਰਿੰਦਰ ਪਨੇਸਰ ਗੋਲਡੀ ਦੇ ਗ੍ਰਹਿ ਵਿਖੇ ਗਣਪਤੀ ਮਹਾਂਉਤਸਵ ਸੰਬੰਧੀ ਭਗਵਾਨ ਗਣੇਸ਼ ਦੀ ਮੂਰਤੀ ਪੂਰੀ ਸ਼ਰਧਾ ਅਤੇ ਰਸਮਾਂ ਨਾਲ ਸਥਾਪਿਤ ਕੀਤੀ ਗਈ | ਕਾਲੋਨੀ ਦੇ ਪ੍ਰਧਾਨ ਆਨੰਦ ਪਨੇਸਰ ਨੇ ਦੱਸਿਆ ਕਿ ਭਗਵਾਨ ਦੇ ਆਸ਼ੀਰਵਾਦ ਨਾਲ ਉਹ ਪਿਛਲੇ 15 ਸਾਲਾਂ ਤੋਂ ਗਣੇਸ਼ ਉਤਸਵ ਮਨਾਉਂਦੇ ਆ ਰਹੇ ਹਨ, ਇਸ ਸਾਲ ਵੀ ਉਨ੍ਹਾਂ ਵਲੋਂ ਭਗਵਾਨ ਲਈ ਇਕ ਬਹੁਤ ਹੀ ਸੁੰਦਰ ਪੰਡਾਲ ਫੁੱਲਾਂ ਨਾਲ ਸਜਾ ਕੇ ਭਗਵਾਨ ਗਣੇਸ਼ ਜੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਰੋਜਾਨਾ ਹੀ ਸ੍ਰੀ ਗਣੇਸ਼ ਜੀ ਦੀ ਵਿਧੀਪੂਰਵਕ ਪੂਜਾ ਅਰਚਨਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਾਲੋਨੀ ਦੇ ਬਹੁਤ ਸਾਰੇ ਪਰਿਵਾਰ ਰੋਜ਼ਾਨਾ ਆਰਤੀ ਵਿਚ ਸ਼ਾਮਿਲ ਹੁੰਦੇ ਹਨ ਅਤੇ ਆਪਣੇ ਘਰਾਂ ਤੋਂ ਭਗਵਾਨ ਲਈ ਪ੍ਰਸ਼ਾਦ ਵੀ ਲਿਆਉਂਦੇ ਹਨ | ਗਣੇਸ਼ ਉਤਸਵ ਤੋਂ ਬਾਅਦ ਅੱਜ ਪੂਰੀ ਵਿਧੀ ਨਾਲ ਪੂਜਾ ਅਤੇ ਹਵਨ ਯੱਗ ਕੀਤਾ ਗਿਆ | ਭਗਵਾਨ ਸ੍ਰੀ ਗਣੇਸ਼ ਜੀ ਵਿਸਰਜਨ ਦੌਰਾਨ ਰੰਗਾਂ ਅਤੇ ਫੁੱਲਾਂ ਨਾਲ ਹੋਲੀ ਖੇਡਦੇ ਹੋਏ, ਪਨੇਸਰ ਨਿਵਾਸ ਤੋਂ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਰਸਮੀ ਵਿਸਰਜਨ ਕੀਤਾ ਗਿਆ | ਇਸ ਮੌਕੇ ਰਾਣੀ ਪਨੇਸਰ, ਅਨੂ ਪਨੇਸਰ, ਜਤਿੰਦਰ ਪਨੇਸਰ, ਨਰਿੰਦਰ ਪਨੇਸਰ, ਦੀਪਿਕਾ ਪਨੇਸਰ, ਅਭਿਆ ਪਨੇਸਰ, ਯਸ਼ ਪਨੇਸਰ, ਰਾਜਵੀਰ ਪਨੇਸਰ, ਰਸ਼ਮੀ ਪਨੇਸਰ, ਸੌਮਿਆ ਪਨੇਸਰ, ਅਮਿਤ ਜੈਨ, ਗ਼ਜ਼ਲ ਜੈਨ, ਪੰਕਜ ਜੈਨ, ਸਲੋਨੀ ਜੈਨ, ਸੁਨੀਸ਼ ਗੋਇਲ, ਈਸ਼ਾ ਗੋਇਲ, ਵਿੱਕੀ ਗੋਇਲ, ਪੂਜਾ ਗੋਇਲ, ਹੇਮਾ ਪਨੇਸਰ, ਸੌਰਵ ਗੋਇਲ, ਸ਼ਿਵਾਨੀ ਗੋਇਲ, ਨੇਹਾ ਸੰਜੂ, ਪਰਮ, ਨੈਤਿਕ ਜੈਨ, ਦੀਪੇਸ਼ ਜੈਨ, ਦਿਵਜੋਤ, ਕੁਨਾਲ, ਜੈਸ਼, ਯੁਵਰਾਜ, ਆਯੁਸ਼ ਹਾਜ਼ਰ ਸਨ |