16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕਰਿਆਨੇ ਦੇ ਦੁਕਾਨਦਾਰਾਂ ਨੇ ਸੋਧੀਆਂ ਜੀ.ਐਸ.ਟੀ. ਦਰਾਂ ਨੂੰ ਲਾਭਕਾਰੀ ਦੱਸਿਆ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਅਮਲੋਹ, 23 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਜੀ.ਐਸ.ਟੀ. ਦੀਆਂ ਸੋਧੀਆਂ ਦਰਾਂ ਨਾਲ ਜਿੱਥੇ ਖਪਤਕਾਰਾਂ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ, ਉੱਥੇ ਕਰਿਆਨੇ ਦੀ ਦੁਕਾਨ ਚਲਾਉਂਦੇ ਹਰਦਿਆਲ ਸਿੰਘ ਬੜੈਚ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਜਿੱਥੇ ਕਈ ਸਮਾਨ ਉੱਚੀਆਂ ਦਰਾਂ ਕਾਰਨ ਗਾਹਕਾਂ ਨੂੰ ਮਹਿੰਗੇ ਪੈਂਦੇ ਸਨ, ਹੁਣ ਦਰਾਂ ਘਟਣ ਨਾਲ ਖ਼ਰੀਦਦਾਰੀ ਦਾ ਰੁਝਾਨ ਵਧਣ ਤੇ ਵਿਕਰੀ 'ਚ ਸੁਧਾਰ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਘਰੇਲੂ ਸਮਾਨ ਕੁਝ ਸਸਤਾ ਹੋਣ ਨਾਲ ਪਰਿਵਾਰ ਦਾ ਬਜਟ ਸੰਭਾਲਣਾ ਪਹਿਲਾਂ ਨਾਲੋਂ ਆਸਾਨ ਹੋ ਸਕਦਾ ਹੈ | ਹਾਲਾਂਕਿ ਉਨ੍ਹਾਂ ਦਾ ਮਤਾ ਹੈ ਕਿ ਛੋਟੇ ਦੁਕਾਨਦਾਰਾਂ ਲਈ ਕਾਗ਼ਜ਼ੀ ਕਾਰਵਾਈ ਅਜੇ ਵੀ ਅÏਖੀ ਰਹਿ ਸਕਦੀ ਹੈ ਅਤੇ ਸਰਕਾਰ ਨੂੰ ਜ਼ਰੂਰੀ ਚੀਜ਼ਾਂ ਉੱਪਰ ਟੈਕਸ ਹੋਰ ਘਟਾਉਣ ਬਾਰੇ ਵੀ ਸੋਚਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਸਿੱਧਾ ਲਾਭ ਮਿਲ ਸਕੇ | ਨਜ਼ਦੀਕੀ ਪਿੰਡ ਬੜੈਚਾਂ 'ਚ ਖੇਤੀਬਾੜੀ ਦਾ ਧੰਦਾ ਕਰਦੇ ਸਵਰਨ ਸਿੰਘ ਨੇ ਕਿਹਾ ਕਿ ਖੇਤੀ ਨਾਲ ਜੁੜੇ ਸਮਾਨ ਜਿਵੇਂ ਖਾਦ, ਕੀਟਨਾਸ਼ਕ ਤੇ ਮਸ਼ੀਨਰੀ ਉੱਪਰ ਟੈਕਸ ਘਟਣ ਨਾਲ ਕਿਸਾਨਾਂ ਦੇ ਖ਼ਰਚੇ ਕੁਝ ਹੱਦ ਤੱਕ ਘਟਣ ਦੀ ਸੰਭਾਵਨਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਵਪਾਰ 'ਤੇ ਵੀ ਪੈ ਸਕਦਾ ਹੈ ਕਿਉਂਕਿ ਕਿਸਾਨ ਖ਼ਰੀਦਦਾਰੀ ਵਿਚ ਸੁਵਿਧਾ ਮਹਿਸੂਸ ਕਰ ਸਕਦੇ ਹਨ | ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਖੇਤੀਬਾੜੀ ਵਾਲੇ ਸਾਮਾਨ ਅਜੇ ਵੀ ਮਹਿੰਗੇ ਹਨ ਅਤੇ ਦਰਾਂ 'ਚ ਹੋਰ ਕਟੌਤੀ ਨਾਲ ਹੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਅਸਲੀ ਰਾਹਤ ਮਿਲ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਨੰਗਲ 'ਚ ਸਿਹਤ ਜਾਂਚ ਕੈਂਪ ਲਗਾ ਕੇ ਮਿਲਿਆ ਸਕੂਨ- ਸੰਧੂ <br/> ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ-ਗੈਰੀ ਬੜਿੰਗ
Ad Position 24