16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨੰਗਲ 'ਚ ਸਿਹਤ ਜਾਂਚ ਕੈਂਪ ਲਗਾ ਕੇ ਮਿਲਿਆ ਸਕੂਨ- ਸੰਧੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025

ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਿਹਤ ਸਹੂਲਤਾਂ ਪੱਖੋਂ ਪਿਛੜੇ ਸ਼ਹਿਰ ਨੰਗਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਮੈਗਾ ਮਲਟੀ ਸਪੈਸ਼ਲਿਟੀ ਸਿਹਤ ਜਾਂਚ ਕੈਂਪ ਲਗਾ ਕੇ ਮਨ ਨੂੰ ਅੰਤਾਂ ਦਾ ਸਕੂਨ ਨਸੀਬ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਧੂ ਵਲੋਂ ਕੀਤਾ ਗਿਆ | ਸ. ਸੰਧੂ ਨੇ ਨੰਗਲ ਦੇ ਪਿੰਡ ਬਰਾਰੀ ਵਿਖੇ ਇੰਡੀਅਨ ਮਾਈਨੋਰਟੀਜ ਫਾਊਾਡੇਸ਼ਨ ਅਤੇ ਨਿਊ ਡਿਵੈਲਪਮੈਂਟ ਫਾਊਾਡੇਸ਼ਨ ਵਲੋਂ ਲਗਾਏ ਕੈਂਪ ਦੀ ਸਫਲਤਾ ਲਈ ਪ੍ਰਬੰਧਾਂ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਭਾਜਪਾ ਵਰਕਰਾਂ ਅਤੇ ਆਗੂਆਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਮਰੀਜ਼ਾਂ ਦੀ ਜਾਂਚ ਕਰਨ ਲਈ ਵਡਮੁੱਲੀਆਂ ਸੇਵਾਵਾਂ ਨਿਭਾਉਣ ਵਾਲੇ ਸਮੁੱਚੇ ਡਾਕਟਰਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸਮਾਜ ਸੇਵਾ ਦੇ ਕਾਰਜ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਡਾਕਟਰ ਪਰਮਿੰਦਰ ਸ਼ਰਮਾ, ਸਾਬਕਾ ਜ਼ਿਲ੍ਹਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੁਕੇਸ਼ ਨੱਢਾ, ਹਰਮਨਜੀਤ ਸਿੰਘ ਪਿ੍ੰਸ, ਦਿਨੇਸ਼ ਜੋਸ਼ੀ, ਬਾਬੂ ਅਨਿਲ ਸ਼ਰਮਾ, ਸ਼ਾਮ ਸੁੰਦਰ ਰੰਗਾ, ਰਜਿੰਦਰ ਧੀਮਾਨ, ਮੈਡਮ ਅਲਕਾ ਐਰੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਮਰਪੁਰ ਬੇਲਾ ਦੀ ਗ੍ਰਾਮ ਪੰਚਾਇਤ ਨੇ ਕਈ ਅਹਿਮ ਮਤੇ ਪਾਏ <br/> ਅਗਲੀ ਖ਼ਬਰ ਕਰਿਆਨੇ ਦੇ ਦੁਕਾਨਦਾਰਾਂ ਨੇ ਸੋਧੀਆਂ ਜੀ.ਐਸ.ਟੀ. ਦਰਾਂ ਨੂੰ ਲਾਭਕਾਰੀ ਦੱਸਿਆ
Ad Position 24