ਕਲਵਾ ਗੁੱਜਰ ਨੇ ਕੀਤਾ ਜਟਾਣੇ ਦੰਗਲ ’ ਚ ਝੰਡੀ ’ ਤੇ ਕਬਜ਼ਾ ਦੂਜੀ ਝੰਡੀ ਦੀ ਕੁਸ਼ਤੀ ’ਤੇ ਹੋਇਆ ਵਰਿੰਦਰ ਘੋੜਾ ਅਤੇ ਗਣੇਸ਼ ਮਾਮੂਪੁਰ ਵਿਚਾਲੇ ਗਹਿਗੱਚ ਮੁਕਾਬਲਾ
ਬੇਲਾ, 15 ਸਤੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਜਟਾਣਾ ਵਿਖੇ ਛਿੰਝ ਕਮੇਟੀ ਰਜਿ ਜਟਾਣਾ ਵਲੋਂ ਬਾਬਾ ਦੀਪਾ ਜੀ ਫਲਾਹੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਇਲਾਕਾ ਵਾਸੀਆਂ, ਨਗਰ ਨਿਵਾਸੀਆਂ ਅਤੇ ਐਨ. ਆਰ.
ਬੇਲਾ, 15 ਸਤੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਜਟਾਣਾ ਵਿਖੇ ਛਿੰਝ ਕਮੇਟੀ ਰਜਿ ਜਟਾਣਾ ਵਲੋਂ ਬਾਬਾ ਦੀਪਾ ਜੀ ਫਲਾਹੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਇਲਾਕਾ ਵਾਸੀਆਂ, ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਜੱਦੀ ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਦੋ ਲੱਖ ਰੁਪਏ ਦੀ ਵੱਡੀ ਝੰਡੀ ਤੇ ਕਲਵਾ ਗੁੱਜਰ ਵਾਰਨ ਨੇ ਮੇਜਰ ਡੇਰਾ ਬਾਬਾ ਨਾਨਕ ਨੂੰ ਪੁਆਇੰਟ ਤੇ ਚਿੱਤ ਕਰਕੇ ਪਹਿਲੀ ਇਨਾਮੀ ਰਾਸ਼ੀ ’ਤੇ ਕਬਜ਼ਾ ਕੀਤਾ। ਪਹਿਲੀ ਝੰਡੀ ਦੀ ਕੁਸ਼ਤੀ ਦੀ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਿਰਵੈਰ ਸਿੰਘ ਡੈਨਮਾਰਕ ਅਤੇ ਨੰਬਰਦਾਰ ਜਸਵੀਰ ਸਿੰਘ ਜਟਾਣਾ ਦੇ ਪਰਿਵਾਰ ਵਲੋਂ ਦਿੱਤੀ ਗਈ ਅਤੇ ਅਗਲੇ ਸਾਲ ਅਲਟੋ ਗੱਡੀ ਦੇਣ ਦਾ ਐਲਾਨ ਕੀਤਾ। ਦੂਜੀ ਝੰਡੀ ਦੀ ਕੁਸ਼ਤੀ ਤੇ ਵਰਿੰਦਰ ਘੋੜਾ ਅਤੇ ਗਣੇਸ਼ ਮਾਮੂਪੁਰ ਵਿਚਾਲੇ ਗਹਿਗੱਚ ਮੁਕਾਬਲਾ ਹੋਇਆ, ਇਸ ਮੌਕੇ ਚਾਰ ਝੰਡੀ ਦੀਆਂ ਅਤੇ ਇੱਕ ਸੌ ਤੀਹ ਦੇ ਕਰੀਬ ਹੋਰ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀਂ, ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ, ਬੀਸੀ ਸੈਲ ਦੇ ਮੀਤ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਰਾਏਪੁਰ, ਬੀਜੀ ਸੈਲ ਪੰਜਾਬ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਮੱਕੋਵਾਲ, ਸਰਪੰਚ ਰੋਹਿਤ ਸੱਭਰਵਾਲ, ਜਿਲ੍ਹਾ ਵਾਲੀਵਾਲ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਗਰਚਾ, ਐਮ.ਸੀ.ਜੱਸਾ ਮਾਣੇਮਾਜਰਾ, ਕੁਲਵੀਰ ਸਿੰਘ ਸੈਣੀ, ਚਰਨਜੀਤ ਸਿੰਘ ਸਿਲੋਮਾਸਕੋ, ਕ੍ਰਿਪਾਲ ਸਿੰਘ, ਗਗਨ, ਮਹਿੰਦਰ ਸਿੰਘ ਬੇਲਾ, ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਹਰਜਿੰਦਰ ਸਿੰਘ ਸ਼ੇਰਗੜ, ਸੰਮਤੀ ਚੇਅਰਮੈਨ ਗੁਰਦੀਪ ਸਿੰਘ ਗੜ੍ਹੀ, ਸੰਮਤੀ ਮੈਂਬਰ ਜਗਤਾਰ ਸਿੰਘ ਜਟਾਣਾ, ਲਾਲਾ ਹਾਫੀਜਾਬਾਦ, ਮਾਸਟਰ ਸਾਹਿਬ ਸਿੰਘ, ਠੇਕੇਦਾਰ ਗੁਰਪ੍ਰੀਤ ਸਿੰਘ ਮੁਜਾਫਤ, ਸੇਵਾ ਮੁਕਤ ਪ੍ਰਿੰਸੀਪਲ ਨਾਹਰ ਸਿੰਘ, ਕੋਚ ਦਵਿੰਦਰ ਸਿੰਘ, ਇਕਬਾਲ ਸਾਊਂਡ ਜਟਾਣਾ, ਲਾਡੀ ਟੈਂਟ ਚਮਕੌਰ ਸਾਹਿਬ, ਤਰਲੋਚਨ ਸਿੰਘ, ਭਿੰਦਾ ਭੈਰੋਮਾਜਰਾ, ਲੌਗੀਆ ਭੈਰੋਮਾਜਰਾ, ਆੜਤੀ ਬਹਾਦਰ ਸਿੰਘ ਜਟਾਣਾ, ਸਰਵਣ ਸਿੰਘ ਜਟਾਣਾ, ਮਾਸਟਰ ਦਲਜੀਤ ਸਿੰਘ ਜਟਾਣਾ, ਬਿੱਟੂ ਜਟਾਣਾ, ਗਗਨ ਜਟਾਣਾ, ਮਨਜੀਤ ਜਟਾਣਾ, ਜਸਵੰਤ ਸਿੰਘ ਜਟਾਣਾ, ਐਡੀਸ਼ਨਲ ਐਸ.ਐਚ.ਓ. ਸੋਹਣ ਸਿੰਘ, ਚੌਂਕੀ ਇੰਚਾਰਜ਼ ਸੁਰਿੰਦਰ ਸਿੰਘ, ਪ੍ਰਮਿੰਦਰ ਅਸਰਪੁਰ, ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਹਾਜਰ ਹੋਏ ਛਿੰਝ ਕਮੇਟੀ, ਸਾਬਕਾ ਸਰਪੰਚ ਦਿਆਲ ਸਿੰਘ, ਪ੍ਰੇਮ ਸਿੰਘ, ਕੈਪਟਨ ਕਰਨੈਲ ਸਿੰਘ ਅਤੇ ਨੰਬਰਦਾਰ ਗਰੁਪ ਵਲੋਂ ਸਹਿਯੋਗੀਆਂ, ਐਨ.ਆਰ.ਆਈ. ਪਰਿਵਾਰਾਂ ਨੂੰ ਸਨਮਾਨ ਭੇਟ ਕੀਤੇ ਅਤੇ ਕੁਮੈਂਟਰੀ ਜੱਸੀ ਅਤੇ ਮਨਜੀਤ ਸਿੰਘ ਵਲੋਂ ਕੀਤੀ ਗਈ।