15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬਾਬਾ ਜੋਗੀ ਪੀਰ ਅਸਥਾਨ ਬਾਹਮਣਮਾਜਰਾ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਨੂਰਪੁਰ ਬੇਦੀ, 15 ਸਤੰਬਰ (ਵਿੰਦਰ ਪਾਲ ਝਾਂਡੀਆਂ)-ਪਿੰਡ ਬਾਹਮਣ ਮਾਜਰਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਧੰਨ ਧੰਨ ਬਾਬਾ ਜੋਗੀ ਪੀਰ ਵਿਖੇ ਹਰ ਸਾਲ ਦੀ ਤਰਾਂ ਸਮੂਹ ਇਲਾਕੇ ਤੇ ਨਗਰ ਨਿਵਾਸੀ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮੋਹਨ ਸਿੰਘ ਚਾਹਲ ਦੀ ਅਗਵਾਈ ’ਚ ਕਰਵਾਇਆ ਗਿਆ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ। ਸਭ ਤੋਂ ਪਹਿਲਾਂ ਸਵੇਰੇ ਸ੍ਰੀ ਸ੍ਰੀਮਦ ਭਾਗਵਤ ਕਥਾ ਦੇ ਭੋਗ ਸਵਾਮੀ ਵਿਵੇਕਾਨੰਦ ਸਰਸਵਤੀ ਵਲੋਂ ਪਾਏ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਨੂਰਪੁਰ ਬੇਦੀ, 15 ਸਤੰਬਰ (ਵਿੰਦਰ ਪਾਲ ਝਾਂਡੀਆਂ)-ਪਿੰਡ ਬਾਹਮਣ ਮਾਜਰਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਧੰਨ ਧੰਨ ਬਾਬਾ ਜੋਗੀ ਪੀਰ ਵਿਖੇ ਹਰ ਸਾਲ ਦੀ ਤਰਾਂ ਸਮੂਹ ਇਲਾਕੇ ਤੇ ਨਗਰ ਨਿਵਾਸੀ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮੋਹਨ ਸਿੰਘ ਚਾਹਲ ਦੀ ਅਗਵਾਈ ’ਚ ਕਰਵਾਇਆ ਗਿਆ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ। ਸਭ ਤੋਂ ਪਹਿਲਾਂ ਸਵੇਰੇ ਸ੍ਰੀ ਸ੍ਰੀਮਦ ਭਾਗਵਤ ਕਥਾ ਦੇ ਭੋਗ ਸਵਾਮੀ ਵਿਵੇਕਾਨੰਦ ਸਰਸਵਤੀ ਵਲੋਂ ਪਾਏ ਗਏ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਰਾਤ 8 ਵਜੇ ਬਾਬਾ ਜੋਗੀਪੀਰ ਜੀ ਦੀ ਅਰਦਾਸ ਤੋਂ ਬਾਅਦ ਧਾਰਮਿਕ ਸਟੇਜ ਲਗਾਈ ਗਈ। ਜਿਸ ਵਿਚ ਲੋਕ ਗਾਇਕ ਸ਼ਮਸ਼ੇਰ ਅਲੀ, ਬਲਕਾਰ ਬਜਰੂੜ, ਜਸਪਾਲ ਦਹੀਰਪੁਰੀ ਸਮੇਤ ਕਲਾਕਾਰਾਂ ਨੇ ਬਾਬਾ ਜੋਗੀਪੀਰ ਦੇ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਕਵੀਸ਼ਰੀ ਜਥਾ ਮੇਵਾ ਸਿੰਘ ਪਾਲੀਆ ਅਤੇ ਕੁਲਦੀਪ ਸਿੰਘ ਚੱਠਾ ਨੇ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਦਿਆਂ ਬਾਬਾ ਜੋਗੀਪੀਰ ਦਾ ਚੰਗਾ ਗੁਣਗਾਨ ਕੀਤਾ। ਦੇਰ ਰਾਤ ਤੱਕ ਪ੍ਰੋਗਰਾਮ ਚੱਲਦਾ ਰਿਹਾ। ਸਮਾਪਤੀ ਤੋਂ ਪਹਿਲਾ ਸੇਵਾ ਕਮੇਟੀ ਪ੍ਰਧਾਨ ਮੋਹਨ ਸਿੰਘ ਚਾਹਲ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਮੇਟੀ ਮੈਬਰਾਂ ਨੂੰ ਨਾਲ ਲੈ ਕੇ ਪਿੰਡ ਦੇ ਦੇਸ਼ ਲਈ ਸ਼ਹੀਦ ਹੋਏ ਪੰਜ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਸਾਰੇ ਕਲਾਕਾਰਾਂ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਮੋਹਨ ਸਿੰਘ ਚਾਹਲ, ਪਰਮਜੀਤ ਸਿੰਘ ਚਾਹਲ, ਦਲਜੀਤ ਸਿੰਘ ਚਾਹਲ, ਸਾਬਕਾ ਸਰਪੰਚ ਗੁਰਦੀਪ ਸਿੰਘ ਚਾਹਲ, ਦਰਸ਼ਨ ਸਿੰਘ ਦਰਸ਼ੀ ਚਾਹਲ, ਨਰਿੰਦਰ ਸਿੰਘ ਚਾਹਲ, ਧਨਪਤ ਰਾਏ ਧੰਨੂ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ ਭਗਤ, ਮਿਹਰ ਸਿੰਘ ਭਗਤ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਲਵਾ ਗੁੱਜਰ ਨੇ ਕੀਤਾ ਜਟਾਣੇ ਦੰਗਲ ’ ਚ ਝੰਡੀ ’ ਤੇ ਕਬਜ਼ਾ ਦੂਜੀ ਝੰਡੀ ਦੀ ਕੁਸ਼ਤੀ ’ਤੇ ਹੋਇਆ ਵਰਿੰਦਰ ਘੋੜਾ ਅਤੇ ਗਣੇਸ਼ ਮਾ... ਅਗਲੀ ਖ਼ਬਰ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ , ਸ੍ਰੀ ਚਮਕੌਰ ਸਾਹਿਬ ਮੰਡੀ ’ ਚ ਨਹੀ ਹੋਈ ਆਮਦ
Ad Position 24