15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ , ਸ੍ਰੀ ਚਮਕੌਰ ਸਾਹਿਬ ਮੰਡੀ ’ ਚ ਨਹੀ ਹੋਈ ਆਮਦ

ਸ੍ਰੀ ਚਮਕੌਰ ਸਾਹਿਬ, 15 ਸਤੰਬਰ (ਜਗਮੋਹਣ ਸਿੰਘ ਨਾਰੰਗ)-ਇਸ ਵਰ੍ਹੇ ਦੀ ਝੋਨੇ ਦੀ ਖਰੀਦ ਭਾਵੇਂ ਅੱਜ ਤੋਂ ਸੁਰੂ ਹੈ, ਲੇਕਿਨ ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਝੋਨੇ ਦੀ ਆਮਦ ਅਜੇ ਸ਼ੁਰੂ ਨਹੀ ਹੋਈ। ਕੁੱਝ ਦਿਨਾਂ ਅੰਦਰ ਫਸਲ ਸ੍ਰੀ ਚਮਕੌਰ ਸਾਹਿਬ ਮੰਡੀ ਵਿਚ ਆਉਣੀ ਸੁਰੂ ਹੋ ਜਾਣੀ ਹੈ, ਪਰ ਮੰਡੀ ਵਿਚ ਅਪ੍ਰੈਲ 2026 ਵਿਚ ਖਰੀਦੀ ਕਣਕ ਦੀਆਂ ਹਜਾਰਾਂ ਬੋਰੀਆਂ ਖੁੱਲੇ ਅਸਮਾਨੀ ਪਈਆਂ ਹਨ, ਜਿਸ ਵਿਚਲੀਆਂ ਹੇਠਲੀਆਂ ਬੋਰੀਆਂ ਖਰਾਬ ਹੋ ਚੁੱਕੀਆਂ ਹਨ ਤੇ ਉਨ੍ਹਾਂ ’ਚੋਂ ਬਦਬੂ ਵੀ ਮਾਰ ਰਹੀ ਹੈ।

Ad Position 21
repet_subhas-goyals [Copy P29]
ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਖੁੱਲੇ ਅਸਮਾਨੀ ਪਈਆਂ ਕਣਕ ਦੀਆਂ ਬੋਰੀਆਂ ਨੂੰ ਵਿਖਾ ਰਹੇ ਕਿਸਾਨ ਆਗੂ ਜਿੰਦੂ ਖੌਖਰ। ਤਸ਼ਵੀਰ: ਜਗਮੋਹਣ ਸਿੰਘ ਨਾਰੰਗ 16-09-2026
ਸ੍ਰੀ ਚਮਕੌਰ ਸਾਹਿਬ, 15 ਸਤੰਬਰ (ਜਗਮੋਹਣ ਸਿੰਘ ਨਾਰੰਗ)-ਇਸ ਵਰ੍ਹੇ ਦੀ ਝੋਨੇ ਦੀ ਖਰੀਦ ਭਾਵੇਂ ਅੱਜ ਤੋਂ ਸੁਰੂ ਹੈ, ਲੇਕਿਨ ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਝੋਨੇ ਦੀ ਆਮਦ ਅਜੇ ਸ਼ੁਰੂ ਨਹੀ ਹੋਈ। ਕੁੱਝ ਦਿਨਾਂ ਅੰਦਰ ਫਸਲ ਸ੍ਰੀ ਚਮਕੌਰ ਸਾਹਿਬ ਮੰਡੀ ਵਿਚ ਆਉਣੀ ਸੁਰੂ ਹੋ ਜਾਣੀ ਹੈ, ਪਰ ਮੰਡੀ ਵਿਚ ਅਪ੍ਰੈਲ 2026 ਵਿਚ ਖਰੀਦੀ ਕਣਕ ਦੀਆਂ ਹਜਾਰਾਂ ਬੋਰੀਆਂ ਖੁੱਲੇ ਅਸਮਾਨੀ ਪਈਆਂ ਹਨ, ਜਿਸ ਵਿਚਲੀਆਂ ਹੇਠਲੀਆਂ ਬੋਰੀਆਂ ਖਰਾਬ ਹੋ ਚੁੱਕੀਆਂ ਹਨ ਤੇ ਉਨ੍ਹਾਂ ’ਚੋਂ ਬਦਬੂ ਵੀ ਮਾਰ ਰਹੀ ਹੈ। ਇਥੋਂ ਦੇ ਇੱਕ ਗੋਦਾਮ ਨੂੰ ਮਾਲਕਾਂ ਵਲੋਂ ਖਾਲੀ ਕਰਵਾ ਲਏ ਜਾਣ ਤੋਂ ਬਾਅਦ ਇਸੇ ਵਰੇ੍ ਖਰੀਦੀ ਕਣਕ ਦੀਆਂ ਲੱਖਾਂ ਬੋਰੀਆਂ ਦਾ ਭੰਡਾਰ ਅਨਾਜ ਮੰਡੀ ਦੇ ਸ਼ੈਡਾਂ ਹੇਠਾਂ ਅਤੇ ਖੁੱਲੇ ਅਸਮਾਨੀ ਕੀਤਾ ਗਿਆ ਸੀ, ਜੋ ਕਈ ਮਹੀਨੇ ਤਾਂ ਮੰਡੀ ਵਿਚ ਹੀ ਪਈ ਰਹੀ ਪਰ ਪਿੱਛਲੇ ਦਿਨਾਂ ਵਿਚ ਸੈਡ ਤਾਂ ਖਾਲੀ ਕਰ ਦਿੱਤੇ ਗਏ ਪਰ ਖੁੱਲੇ ’ਚ ਪਈ ਕਣਕ ਮੀਂਹ ਨਾਲ ਖਰਾਬ ਹੁੰਦੀ ਰਹੀ, ਭਾਵੇਂ ਕਣਕ ਤੇ ਤਰਪਾਲਾਂ ਪਾਈਆਂ ਹੋਈਆਂ ਹਨ, ਲੇਕਿਨ ਫਿਰ ਵੀ ਕਣਕ ਦੀ ਹੁਣ ਹੋ ਰਹੀ ਫਰੋਲਾ ਫਰਾਲੀ ਤੋਂ ਬਾਅਦ ਮਾੜੀ ਕਣਕ ਕੱਢੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ(ਚੜੂਨੀ) ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰਪਾਲ ਸਿੰਘ ਜਿੰਦੂ ਖੋਖਰ ਨੇ ਦੱਸਿਆ ਕਿ ਕਿਸਾਨ ਫਸਲ ਦੀ ਪੈਦਾਵਾਰ ਆਪਣੇ ਪੁੱਤਰਾਂ ਵਾਂਗ ਕਰਦਾ ਹੈ ,ਪਰ ਬਰਬਾਦ ਹੁੰਦੀ ਫਸਲ ਵੇਖ ਕੇ ਮਨ ਖਰਾਬ ਹੋ ਜਾਦਾਂ ਹੈ। ਉਨ੍ਹਾਂ ਕਿਹਾ ਕਿ ਇੱਕ ਦੋ ਦਿਨਾਂ ਅੰਦਰ ਝੋਨਾ ਮੰਡੀਆਂ ਵਿਚ ਆ ਜਾਣਾ ਹੈ ਤੇ ਇਸ ਪਈ ਕਣਕ ਚੋਂ ਸੁਸਰੀ ਵੀ ਉਡ ਰਹੀ ਤੇ ਬਦਬੂ ਵੀ ਮਾਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਕਣਕ ਦੀ ਇਥੋਂ ਜਲਦੀ ਚੁਕਾਈ ਕਰਵਾ ਕੇ ਫੜ ਖਾਲੀ ਕੀਤੇ ਜਾਣ ਤਾਂ ਜੋ ਕਿਸਾਨਾਂ ਦੀ ਬੰਪਰ ਹੋਈ ਝੋਨੇ ਦੀ ਫਸਲ ਰੱਖਣ ਨੂੰ ਮੰਡੀ ਵਿਚ ਥਾਂ ਬਣ ਸਕੇ ਅਤੇ ਖਰਾਬ ਕਣਕ ਕਾਰਨ ਝੋਨਾ ਵੀ ਖਰਾਬ ਨਾ ਹੋ ਸਕੇ। ਇਸ ਸਬੰਧੀ ਮਾਰਕਿਟ ਕਮੇਟੀ ਦਫਤਰ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਤਕ ਕਣਕ ਦੀਆਂ ਬੋਰੀਆਂ ਮਾਰਕਫੈਡ ਏਜੰਸੀ ਦੀਆਂ ਹਨ, ਜਿਨ੍ਹਾਂ ਨੂੰ ਇੱਕ ਦੋ ਦਿਨਾਂ ਅੰਦਰ ਕਣਕ ਦੀ ਚੁਕਾਈ ਕਰਨ ਦੇ ਸਖਤ ਆਦੇਸ਼ ਜਾਰੀ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਜੋਗੀ ਪੀਰ ਅਸਥਾਨ ਬਾਹਮਣਮਾਜਰਾ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਰਲੇਵੇਂ ਮੌਕੇ ਹੋਣ ਵਾਲੇ ਅਜਲਾਸ ਦੀਆਂ ਤਿਆਰੀਆਂ ਸਬੰਧੀ ਨੂਰਪੁਰਬੇਦੀ...
Ad Position 24