ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਰਲੇਵੇਂ ਮੌਕੇ ਹੋਣ ਵਾਲੇ ਅਜਲਾਸ ਦੀਆਂ ਤਿਆਰੀਆਂ ਸਬੰਧੀ ਨੂਰਪੁਰਬੇਦੀ ਵਿਖੇ ਹੋਈ ਮੀਟਿੰਗ 20 ਨੂੰ ਜਲੰਧਰ ਵਿਖੇ ਕੌਮੀ ਪੱਧਰ ਦਾ ਹੋਵੇਗਾ ਅਜਲਾਸ
ਨੂਰਪੁਰ ਬੇਦੀ, 15 ਸਤੰਬਰ (ਵਿੰਦਰਪਾਲ ਝਾਂਡੀਆਂ)-ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਰਲੇਵੇਂ ਮੌਕੇ ’ਤੇ ਹੋਣ ਵਾਲੇ ਅਜਲਾਸ ਦੀ ਤਿਆਰੀਆਂ ਸਬੰਧੀ ਨੂਰਪੁਰ ਬੇਦੀ ਵਿਖੇ ਜਥੇਬੰਦੀ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ । ਜਿਸ ਵਿਚ ਵੱਧ ਤੋ ਵੱਧ ਸ਼ਮੂਲੀਅਤ ਕਰਨ ਲਈ ਪ੍ਰਬੰਧ ਕੀਤੇ ਅਤੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆ।
ਮ
ਮੀਟਿੰਗ ਦੌਰਾਨ ਹਾਜ਼ਰ ਆਗੂ ਤੇ ਹੋਰ। ਤਸਵੀਰ: ਵਿੰਦਰਪਾਲ ਝਾਂਡੀਆਂ
16-09-2026
ਨੂਰਪੁਰ ਬੇਦੀ, 15 ਸਤੰਬਰ (ਵਿੰਦਰਪਾਲ ਝਾਂਡੀਆਂ)-ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਰਲੇਵੇਂ ਮੌਕੇ ’ਤੇ ਹੋਣ ਵਾਲੇ ਅਜਲਾਸ ਦੀ ਤਿਆਰੀਆਂ ਸਬੰਧੀ ਨੂਰਪੁਰ ਬੇਦੀ ਵਿਖੇ ਜਥੇਬੰਦੀ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ । ਜਿਸ ਵਿਚ ਵੱਧ ਤੋ ਵੱਧ ਸ਼ਮੂਲੀਅਤ ਕਰਨ ਲਈ ਪ੍ਰਬੰਧ ਕੀਤੇ ਅਤੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆ। ਇਸ ਮੌਕੇ ’ਤੇ ਆਗੂਆਂ ਨੇ ਦੱਸਿਆ ਕਿ 20 ਸਤੰਬਰ ਨੂੰ ਜਲੰਧਰ ਵਿਖੇ ਕਿਸਾਨਾਂ ਦੇ ਕੌਮੀ ਪੱਧਰ ਦੇ ਹੋਣ ਵਾਲੇ ਅਜਲਾਸ ਸਬੰਧੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਦਿਨ ਕਰੀਬ ਵੀਹ ਸੂਬਿਆਂ ਦੇ ਕਿਸਾਨਾਂ ਦੇ ਅਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦੀ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜਿਸ ਵਿਚ ਕੇਂਦਰ ਸਰਕਾਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਿਸਾਨੀ ਛੱਡਣ ਲਈ ਮਜਬੂਰ ਕਰਨ ਦੀਆਂ ਦੀਆਂ ਸਾਜਿਸ਼ ਰਚ ਰਹੀ ਹੈ, ਜਿਨਾਂ ਵਿਚ ਖਾਦ ਅਤੇ ਕਿਸਾਨੀ ਧੰਦੇ ਨਾਲ ਜੁੜੇ ਹਰ ਕਿਸਮ ਦੇ ਖੇਤੀ ਸੰਦਾਂ ਦੀਆਂ ਕੀਮਤਾਂ ਵਿਚ ਬੇਅਥਾਹ ਵਾਧਾ ਕਰਨ, ਸਹਿਕਾਰੀ ਸਭਾਵਾਂ ਨੂੰ ਅਣਗੌਲਿਆਂ ਕਰਨਾ, ਕਿਸਾਨਾਂ ਦੇ ਕਰਜ਼ੇ ਦੀਆਂ ਵਧੀਆਂ ਹੋਈਆਂ ਲਿਮਟਾਂ ਲਾਗੂ ਨਾ ਕਰਕੇ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨ ਕਰਨਾ। ਇਸ ਤੋ ਇਲਾਵਾ ਲੈਂਡ ਪੂਲਿੰਗ ਨੀਤੀ ਦਾ ਬਾਰ ਬਾਰ ਡਰਾਵਾ ਦੇਣਾ, ਕਿਸਾਨਾਂ ਦੇ ਐਲਾਨ ਕੀਤੇ ਗਏ ਮੁਆਵਜ਼ੇ ਜਾਰੀ ਕਰਨ ਵਿਚ ਢਿੱਲ ਵਰਤਣੀ ਆਦਿ ਮਸਲੇ ਕੌਮੀ ਪੱਧਰ ਦੀਆਂ ਮੰਗਾਂ ਨੂੰ ਲਾਗੂ ਨਾ ਕਰਨ ਤੇ ਬਹਾਨੇਬਾਜੀ, ਪੰਜਾਬ ਨੂੰ ਨਹਿਰੀ ਪਾਣੀ ਨਾਲ ਸਿੰਜਾਈ ਕਰਨ ਦੀ ਲੋੜ ਨੂੰ ਪੂਰਾ ਨਾ ਕਰਨਾ, ਹਾੜ੍ਹੀ ਦੀ ਫਸਲ ਦੀ ਬਿਜਾਈ ਲਈ ਬੀਜਾਂ ਨੂੰ ਵਿਕਰੀ ਲਈ ਜਾਰੀ ਨਾ ਕਰਨਾ, ਦੁੱਧ ਦੇ ਭਾਅ ਘੱਟ ਦੇਣਾ ਆਦਿ ਸਮੇਤ ਕੌਮੀ ਪੱਧਰ ਦੀਆਂ ਮੰਗਾਂ ਦੇ ਨਾਲ-ਨਾਲ ਖੇਤਰੀ ਮੰਗਾਂ ਦੀ ਵੀ ਅਣਦੇਖੀ ਕਰਨਾ। ਖੇਤੀ ਬਾੜੀ ਮਹਿਕਮੇ ਵਿਚ ਵੀ ਮੁਲਾਜ਼ਮਾਂ ਦੀ ਭਰਤੀ ਨਾ ਕਰਨਾ, ਬਿਜਲੀ ਵਿਭਾਗ ਵਿਚ ਨੌਕਰੀ ਕਰ ਰਹੇ ਕਾਮਿਆਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਾ ਕਰਨਾ, ਸਿੱਖਿਆ ਕ੍ਰਾਂਤੀ ਦਾ ਝੂਠਾ ਪ੍ਰਚਾਰ ਕਰਨਾ ਆਦਿ ਮੁਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ । ਉਨਾਂ ਦੱਸਿਆ ਕਿਸਾਨਾਂ ਦੀ ਜਲੰਧਰ ਰੈਲੀ ਲਈ ਪੰਜ ਵੱਡੀਆਂ ਬੱਸਾਂ ਨੂਰਪੁਰਬੇਦੀ ਤੋਂ ਜਾਣਗੀਆਂ। ਇਸ ਮੌਕੇ ਤੇ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ, ਮੋਹਣ ਸਿੰਘ ਧਮਾਣਾ, ਦਰਸ਼ਨ ਸਿੰਘ, ਕਰਮ ਚੰਦ, ਜਰਨੈਲ ਸਿੰਘ, ਕ੍ਰਿਪਾਲ ਸਿੰਘ ਭੱਟੋਂ, ਯੋਗਰਾਜ ਸਿੰਘ, ਧਰਮਪਾਲ ਸੈਣੀਮਾਜਰਾ, ਕੇਵਲ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।