ਖੇਡਾਂ ਵਤਨ ਪੰਜਾਬ ਦੀਆਂ ’ ਚ ਹੈਂਡਬਾਲ ਕਲੱਬ ਮੋਰਿੰਡਾ ਨੇ ਜਿੱਤੇ 8 ਸੋਨੇ ਦੇ ਤਗਮੇ
ਮੋਰਿੰਡਾ, 15 ਸਤੰਬਰ (ਪ੍ਰਿਤਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹੈਂਡਬਾਲ ਕਲੱਬ ਮੋਰਿੰਡਾ ਨੇ 8 ਸੋਨੇ ਦੇ ਤਗਮੇ ਅਤੇ ਇਕ ਸਿਲਵਰ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾ ਜੇਤੂ ਖਿਡਾਰੀਆਂ ਦੇ ਮੋਰਿੰਡਾ ਪੁੱਜਣ ਤੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ ਅਤੇ ਪਤਵੰਤੇ ਸੱਜਣਾਂ ਵਲੋਂ ਸਨਮਾਨ ਕੀਤਾ ਗਿਆ।
ਮੋਰਿੰਡਾ, 15 ਸਤੰਬਰ (ਪ੍ਰਿਤਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹੈਂਡਬਾਲ ਕਲੱਬ ਮੋਰਿੰਡਾ ਨੇ 8 ਸੋਨੇ ਦੇ ਤਗਮੇ ਅਤੇ ਇਕ ਸਿਲਵਰ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾ ਜੇਤੂ ਖਿਡਾਰੀਆਂ ਦੇ ਮੋਰਿੰਡਾ ਪੁੱਜਣ ਤੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ ਅਤੇ ਪਤਵੰਤੇ ਸੱਜਣਾਂ ਵਲੋਂ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈ ਕਲੱਬ ਦੇ ਕੋਚ ਰਾਜੇਸ਼ ਕੁਮਾਰ ਸੰਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਠੇੜੀ ਵਿਖੇ ਕਰਵਾਈਆਂ ਜਾ ਰਹੀਆਂ ਖੇਡਾਂ ਦੌਰਾਨ ਮੋਰਿੰਡਾ ਹੈਂਡਬਾਲ ਕਲੱਬ ਦੇ 9 ਖਿਡਾਰੀਆਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਭਾਗ ਲਿਆ। ਜਿਹਨਾਂ ਵਿੱਚੋਂ ਸ਼ਾਟਪੁੱਟ ਅੰਡਰ 17 ਸਾਲ ਵਿਚ ਵਿਵੇਕ ਜੋਸ਼ੀ ਨੇ ਪਹਿਲਾਂ ਸਥਾਨ ਹਾਸਲ ਕੀਤਾ, 200 ਮੀਟਰ ਦੌੜ ਅੰਡਰ 17 ਸਾਲ ਵਿਚ ਅਰਮਾਨ ਸਿੰਘ ਕੰਗ ਨੇ ਪਹਿਲਾਂ ਸਥਾਨ ਹਾਸਲ ਕੀਤਾ, 100 ਮੀਟਰ ਦੌੜ ਅੰਡਰ 17 ਦੇ ਹੋਏ ਮੁਕਾਬਲੇ ਚ ਮਹਿਕਪ੍ਰੀਤ ਨੇ ਪਹਿਲਾਂ ਸਥ ਾਨ, 400 ਮੀਟਰ ਦੌੜ ਅੰਡਰ 17 ਸਾਲ ਦੇ ਮੁਕਾਬਲੇ ਵਿੱਚ ਖੁਸ਼ੀ ਨੇ ਤੀਜਾ ਸਥਾਨ, 1500 ਮੀਟਰ ਦੌੜ ਅੰਡਰ 17 ਦੇ ਮੁਕਾਬਲੇ ਵਿੱਚ ਸੁਖਪ੍ਰੀਤ ਸਿੰਘ ਨੇ ਪਹਿਲਾ ਸਥਾਨ, ਜੈਵਲਿਨ ਥਰੋ ਅੰਡਰ 17 ਸਾਲ ਵਿਚ ਤੇਜਵੀਰ ਸਿੰਘ ਮਾਵੀ ਨੇ ਪਹਿਲਾ ਸਥਾਨ ਹਾਸਲ ਕੀਤਾ , ਇਸੇ ਤਰ੍ਹਾਂ ਸੋਟਪੁਟ ਅੰਡਰ 14 ਸਾਲ ਦੇ ਮੁਕਾਬਲੇ ਵਿੱਚ ਰਜਨੀ ਰਾਣੀ ਨੇ ਪਹਿਲਾਂ ਸਥਾਨ, ਪ੍ਰਭਜੀਤ ਕੌਰ ਨੇ 600 ਮੀਟਰ ਦੌੜ ਅੰਡਰ 14 ਦੇ ਮੁਕਾਬਲੇ ਵਿਚ ਪਹਿਲਾਂ ਸਥਾਨ, ਚੇਤਨਵੀਰ ਸਿੰਘ ਮਾਨ ਨੇ 100 ਮੀਟਰ ਅੰਡਰ 14 ਦੇ ਮੁਕਾਬਲੇ ਵਿਚ ਪਹਿਲਾਂ ਸਥਾਨ ਹਾਸਲ ਕੀਤਾ। ਇਸ ਮੌਕੇ ਖੂਸ਼ੀ ਦਾ ਇਜ਼ਹਾਰ ਕਰਦਿਆਂ ਕਲੱਬ ਦੇ ਕੋਚ ਰਾਜੇਸ਼ ਕੁਮਾਰ ਸੰਮਾਂ ਨੇ ਦੱਸਿਆ ਕਿ ਕਲੱਬ ਦੇ 6 ਖਿਡਾਰੀ ਪੰਜਾਬ ਦੀ ਟੀਮ ਲਈ ਚੁਣੇ ਗਏ ਹਨ। ਜ਼ੋ ਮੋਰਿੰਡਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਇਸ ਕਲੱਬ ਨੇ ਅਨੇਕਾਂ ਖਿਡਾਰੀ ਪੈਦਾ ਕੀਤੇ ਹਨ ਜਿਹਨਾਂ ਨੇ ਨੈਸ਼ਨਲ ਖੇਡਾਂ ਵਿਚ ਵੀ ਸੋਨੇ ਦੇ ਤਗਮੇ ਜਿੱਤ ਕੇ ਇਲਾਕੇ ਦਾ ਨਾਮ ਉਚਾ ਕੀਤਾ ਹੈ। ਇਸ ਕਲੱਬ ਦੇ ਖਿਡਾਰੀ ਅੱਜ ਸਰਕਾਰੀ ਨੌਕਰੀਆਂ ਵਿਚ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵਕ ਰਜਿੰਦਰ ਜੋਸ਼ੀ, ਕੌਂਸਲਰ ਅਮ੍ਰਿਤਪਾਲ ਸਿੰਘ ਖਟੜਾ, ਕੌਂਸਲਰ ਹਰਜਿੰਦਰ ਸਿੰਘ ਛਿੱਬਰ, ਪੀ ਏ ਡੀ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਅਨਿਲ ਜੋਸ਼ੀ, ਰਜਿੰਦਰ ਕੁਮਾਰ ਦਸੌੜ, ਸੋਨੀ ਸਾਗੀ, ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਦਰੀ, ਧਰਮਿੰਦਰ ਮੱਟੂ,ਗੋਰਵ ਰਾਣਾ, ਹਰਜੋਤ ਸਿੰਘ ਮਾਵੀ, ਹਰਵਿੰਦਰ ਸਿੰਘ ਮੜੌਲੀ ਅਤੇ ਰਮੇਸ਼ ਕੁਮਾਰ ਗੋਗਾ ਆਦਿ ਕਲੱਬ ਦੇ ਅਹੁੱਦੇਦਾਰ ਹਾਜ਼ਰ ਸਨ।