15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੌਸ਼ਟਿਕ ਖ਼ੁਰਾਕ ਤੋਂ ਦੂਰੀ ਅਤੇ ਜੰਕ ਫੂਡ ਪ੍ਰਕੋਪ ਕਾਰਨ ਗੰਭੀਰ ਸਿਹਤ ਸੰਕਟ ਵੱਲ ਵਧਦਾ ਸਮਾਜ ਨੌਜਵਾਨ ਪੀੜ੍ਹੀ ’ਚ ਵਧਦੇ ਮੋਟਾਪੇ ਤੇ ਬਿਮਾਰੀਆਂ ਨੇ ਵਧਾਈ ਮਾਪਿਆਂ ਦੀ ਚਿੰਤਾ

ਰੂਪਨਗਰ, 15 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਦੇਸ਼ ਦਾ ਅੰਨਦਾਤਾ ਹੈ, ਜਿੱਥੇ ਕਦੇ ਸ਼ੁੱਧ ਘਿਓ, ਦੁੱਧ, ਮੱਖਣ ਅਤੇ ਮੱਕੀ ਦੀ ਰੋਟੀ-ਸਰੋਂ ਦਾ ਸਾਗ ਖਾ ਕੇ ਜਵਾਨਾਂ ਦੀ ਸਿਹਤ ਪਹਾੜ ਵਰਗੀ ਮਜ਼ਬੂਤ ਹੁੰਦੀ ਸੀ ਪਰ ਅੱਜ ਸਮਾਂ ਬਦਲ ਚੁੱਕਾ ਹੈ। ਜੰਕ ਫੂਡ ਦਾ ਇਹ ਪ੍ਰਕੋਪ ਹੁਣ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸਦਾ ਦਾਇਰਾ ਵਧ ਕੇ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਚੁੱਕਾ ਹੈ।

Ad Position 21
repet_subhas-goyals [Copy P29]
ਫਾਈਲ ਫ਼ੋਟੋ ਜੰਕ ਫੂਡ। 16-09-2026
ਰੂਪਨਗਰ, 15 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਦੇਸ਼ ਦਾ ਅੰਨਦਾਤਾ ਹੈ, ਜਿੱਥੇ ਕਦੇ ਸ਼ੁੱਧ ਘਿਓ, ਦੁੱਧ, ਮੱਖਣ ਅਤੇ ਮੱਕੀ ਦੀ ਰੋਟੀ-ਸਰੋਂ ਦਾ ਸਾਗ ਖਾ ਕੇ ਜਵਾਨਾਂ ਦੀ ਸਿਹਤ ਪਹਾੜ ਵਰਗੀ ਮਜ਼ਬੂਤ ਹੁੰਦੀ ਸੀ ਪਰ ਅੱਜ ਸਮਾਂ ਬਦਲ ਚੁੱਕਾ ਹੈ। ਜੰਕ ਫੂਡ ਦਾ ਇਹ ਪ੍ਰਕੋਪ ਹੁਣ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸਦਾ ਦਾਇਰਾ ਵਧ ਕੇ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਚੁੱਕਾ ਹੈ। ਅੱਜ ਸਥਿਤੀ ਇਹ ਹੈ ਕਿ ਘਰਾਂ ਵਿਚ ਚਾਹੇ ਕੋਈ ਵੀ ਛੋਟਾ-ਵੱਡਾ ਖੁਸ਼ੀ ਦਾ ਸਮਾਗਮ ਹੋਵੇ, ਬਰਥਡੇ ਪਾਰਟੀ ਹੋਵੇ, ਰਿਟਾਇਰਮੈਂਟ ਪਾਰਟੀ ਹੋਵੇ ਜਾਂ ਫਿਰ ਨਵੇਂ ਮਕਾਨ ਦੀ ਖ਼ੁਸ਼ੀ ਦਾ ਮੌਕਾ ਹੋਵੇ, ਪੀਜ਼ਿਆਂ ਅਤੇ ਬਰਗਰਾਂ ਵਰਗੇ ਫਾਸਟ ਫੂਡ ਦੇ ਔਨਲਾਈਨ ਆਰਡਰ ਹਰ ਤੀਜੇ ਘਰ ਵਿਚੋਂ ਬੁੱਕ ਕੀਤੇ ਜਾਂਦੇ ਹਨ। ਅਜੋਕੀ ’ਜੇਨ-ਜ਼ੀ’ ਪੀੜ੍ਹੀ ਅਤੇ ਸਕੂਲ-ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ, ਖਾਸ ਕਰਕੇ ਕੁੜੀਆਂ, ਇਸੇ ਭੱਜ-ਦੌੜ ਅਤੇ ਦਿਖਾਵੇ ਵਾਲੇ ਮਾਹੌਲ ਵਿਚ ਫਾਸਟ ਫੂਡ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਘਰ ਦੇ ਪੌਸ਼ਟਿਕ ਖਾਣੇ ਨੂੰ ਛੱਡ ਕੇ ਬਾਹਰਲੇ ਜੰਕ ਫੂਡ ਵੱਲ ਵਧ ਰਿਹਾ ਇਹ ਰੁਝਾਨ ਅੱਜ ਸਮਾਜ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਮਾਹਿਰਾਂ ਮੁਤਾਬਕ ਜੰਕ ਫੂਡ ਵਿਚ ਪੌਸ਼ਟਿਕ ਤੱਤਾਂ ਦੀ ਥਾਂ ਸਿਰਫ਼ ਕੈਲੋਰੀਆਂ, ਮੈਦਾ, ਖੰਡ ਅਤੇ ਹਾਨੀਕਾਰਕ ਚਰਬੀ ਹੁੰਦੀ ਹੈ। ਇਸ ਲਗਾਤਾਰ ਗਲਤ ਖਾਣ-ਪੀਣ ਕਾਰਨ ਨੌਜਵਾਨ ਵਰਗ ਵਿਚ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ। ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨ ਕੁੜੀਆਂ ਵਿਚ ਘੱਟ ਉਮਰ ਵਿਚ ਹੀ ਮੋਟਾਪਾ ਆਉਣ ਨਾਲ ਸਰੀਰ ਦਾ ਹਾਰਮੋਨਲ ਸੰਤੁਲਨ ਵਿਗੜ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਸਿਹਤ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਬੱਚਿਆਂ ਵਿਚ ਦਿਨੋ-ਦਿਨ ਹੈਰਾਨੀਜਨਕ ਪੱਧਰ ’ਤੇ ਵਧ ਰਹੇ ਇਸ ਮੋਟਾਪੇ ਅਤੇ ਸਿਹਤ ਸਮੱਸਿਆਵਾਂ ਨੂੰ ਲੈ ਕੇ ਅਜੋਕੇ ਮਾਂ-ਬਾਪ ਡੂੰਘੀ ਚਿੰਤਾ ਵਿਚ ਡੁੱਬੇ ਹੋਏ ਹਨ। ਸਮਾਜ ਵਿਚ ਪ੍ਰੋਸੈਸਡ ਅਤੇ ਫਾਸਟ ਫੂਡ ਕੰਪਨੀਆਂ ਦੇ ਵੱਡੇ ਪੱਧਰ ’ਤੇ ਚੱਲ ਰਹੇ ਅੰਨ੍ਹੇ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਦੀ ਕੋਈ ਘਾਟ ਨਹੀਂ ਹੈ, ਜਿਸਨੇ ਇਸ ਰੁਝਾਨ ਨੂੰ ਹੋਰ ਜ਼ਿਆਦਾ ਹਵਾ ਦਿੱਤੀ ਹੈ। ਇਸੇ ਗੰਭੀਰ ਸਥਿਤੀ ਦੀ ਇੱਕ ਮਿਸਾਲ ਰੂਪਨਗਰ ਸ਼ਹਿਰ ਵਿਚ ਵੀ ਸਾਫ਼ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਆਏ ਦਿਨ ਵੱਖ-ਵੱਖ ਬਾਜ਼ਾਰਾਂ, ਚੌਂਕਾਂ ਅਤੇ ਵਿਦਿਅਕ ਅਦਾਰਿਆਂ ਦੇ ਆਲੇ-ਦੁਆਲੇ ਫਾਸਟ ਫੂਡ ਦੀਆਂ ਰੇੜੀਆਂ ਅਤੇ ਸਟਾਲਾਂ ਦੀ ਭਰਮਾਰ ਲਗਾਤਾਰ ਵੱਧ ਰਹੀ ਹੈ। ਇਸੇ ਲੜੀ ਤਹਿਤ ਸਕੂਲਾਂ ਅਤੇ ਕਾਲਜਾਂ ਦੇ 50 ਮੀਟਰ ਦੇ ਦਾਇਰੇ ਵਿਚ ਜੰਕ ਫੂਡ ਅਤੇ ਫਾਸਟ ਫੂਡ ਦੀ ਵਿਕਰੀ ਉੱਤੇ ਰੋਕ ਲਗਾਉਣ ਦੇ ਹੁਕਮ ਅਤੇ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਸਕੂਲੀ ਬੱਚੇ ਇਨ੍ਹਾਂ ਚੀਜ਼ਾਂ ਦੀ ਪਹੁੰਚ ਤੋਂ ਦੂਰ ਰਹਿ ਸਕਣ। ਹਾਲਾਂਕਿ, ਜ਼ਮੀਨੀ ਪੱਧਰ ’ਤੇ ਇਨ੍ਹਾਂ ਹੁਕਮਾਂ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨਾ ਅੱਜ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪੌਸ਼ਟਿਕ ਖ਼ੁਰਾਕ ਦੀ ਘਾਟ ਅਤੇ ਸਰੀਰਕ ਕਸਰਤ ਦੀ ਕਮੀ ਕਾਰਨ ਨੌਜਵਾਨ ਪੀੜ੍ਹੀ ਨੂੰ ਕਈ ਘਾਤਕ ਬਿਮਾਰੀਆਂ ਨੇ ਘੇਰ ਲਿਆ ਹੈ। ਇਸ ਗਲਤ ਰਹਿਣ-ਸਹਿਣ ਤੇ ਖਾਣ-ਪੀਣ ਦੇ ਨਤੀਜੇ ਵਜੋਂ ਛੋਟੀ ਉਮਰ ਵਿਚ ਹੀ ਸਿਰ ਦੇ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋਣੇ, ਅੱਖਾਂ ਦੀ ਕਮਜ਼ੋਰੀ ਤੇ ਨਜ਼ਰ ਘੱਟ ਹੋਣਾ, ਸ਼ੂਗਰ (ਡਾਇਬਟੀਜ਼) ਅਤੇ ਹਾਰਟ ਅਟੈਕ ਵਰਗੀਆਂ ਦਿਲ ਦੀਆਂ ਗੰਭੀਰ ਸਮੱਸਿਆਵਾਂ ਨੌਜਵਾਨਾਂ ਨੂੰ ਘੇਰ ਰਹੀਆਂ ਹਨ। ਜੇਕਰ ਸਮਾਂ ਰਹਿੰਦਿਆਂ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਬਿਮਾਰੀਆਂ ਦਾ ਘਰ ਬਣ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ ਚ ਹੈਂਡਬਾਲ ਕਲੱਬ ਮੋਰਿੰਡਾ ਨੇ ਜਿੱਤੇ 8 ਸੋਨੇ ਦੇ ਤਗਮੇ ਅਗਲੀ ਖ਼ਬਰ ‘ ਅਜੀਤ ’ ਵਲੋਂ ਮੁੱਦਾ ਚੁੱਕੇ ਜਾਣ ਮਗਰੋਂ ਅਡਾਨੀ ਗਰੁੱਪ ਦਾ ਬੋਰਡ ਪੁੱਟਿਆ ਬੋਰਡ ਲਾਉਣ ਦੀ ਆਗਿਆ, ਕਰਾਰ ਅਤੇ ਡੀਲ ਬਾਰੇ...
Ad Position 24