28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਆਲੂਆਂ ਦੀ ਬਿਜਾਈ ਨੂੰ ਦੇਖਦੇ ਹੋਏ ਸਰਕਾਰ ਡੀ.ਏ.ਪੀ. ਖਾਦ ਦੀ ਸਪਲਾਈ ਨੂੰ ਯਕੀਨੀ ਬਣਾਏ-ਰਾਜੂ ਖੰਨਾ

Ad Position 21
No active advertisement
ਅਜੀਤ ਡੈਸਕ 25-09-2025
ਅਮਲੋਹ, 24 ਸਤੰਬਰ (ਅੰਮਿ੍ਤ ਸ਼ੇਰਗਿੱਲ)-ਕਿਸਾਨਾਂ ਵਲੋਂ ਹਲਕਾ ਅਮਲੋਹ ਅੰਦਰ ਆਲੂਆਂ ਦੀ ਖੇਤੀ ਜਿੱਥੇ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਜਿਸ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਬਿਜਾਈ ਲਈ ਲੋੜੀਂਦੀ ਖਾਦ ਡੀ.ਏ.ਪੀ. ਸੁਸਾਇਟੀਆਂ ਤੇ ਡੀਲਰਾਂ ਪਾਸੋਂ ਲੋੜ ਮੁਤਾਬਿਕ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਜਿੱਥੇ ਕਿਸਾਨ ਖਾਦ ਨਾ ਮਿਲਣ ਕਾਰਨ ਖੱਜਲ ਖ਼ੁਆਰ ਹੋ ਰਹੇ ਹਨ ਉੱਥੇ ਆਲੂਆਂ ਦੀ ਬਿਜਾਈ ਵੀ ਲੇਟ ਹੋ ਰਹੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਕਿਸਾਨਾਂ ਦੀ ਖਾਦ ਦੀ ਸਮੱਸਿਆ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਜਦੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਪਤਾ ਹੈ ਕਿ ਹਲਕਾ ਅਮਲੋਹ ਅੰਦਰ ਅਗੇਤੀ ਆਲੂਆਂ ਦੀ ਫ਼ਸਲ ਦੀ ਬਿਜਾਈ ਹੁੰਦੀ ਹੈ ਤਾਂ ਉੱਥੇ ਡੀ.ਏ.ਵੀ. ਖਾਦ ਦੇ ਅਗੇਤੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਰਾਜੂ ਖੰਨਾ ਨੇ ਦੱਸਿਆ ਕਿ ਸੁਸਾਇਟੀਆਂ ਤੇ ਡੀਲਰਾਂ ਪਾਸ ਜੋ ਥੋੜ੍ਹੀ-ਬਹੁਤੀ ਖਾਦ ਆ ਰਹੀ ਹੈ, ਉਸ ਨਾਲ ਹੋਲ-ਸੇਲਰਾਂ ਵਲੋਂ ਰਿਟੇਲਰਾਂ ਨੂੰ ਹੋਰ ਸਮਾਨ ਜ਼ਬਰੀ ਦਿੱਤਾ ਜਾ ਰਿਹਾ ਹੈ ਜੋ ਰਿਟੇਲਰ ਅੱਗੋਂ ਕਿਸਾਨਾਂ ਨੂੰ ਥੋਪ ਰਹੇ ਹਨ, ਜਦਕਿ ਥੋਪੇ ਜਾ ਰਹੇ ਇਸ ਸਮਾਨ ਦੀ ਕਿਸਾਨਾਂ ਨੂੰ ਲੋੜ ਨਹੀਂ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਿੰਡਾਂ ਦੀਆਂ ਸੁਸਾਇਟੀਆਂ 'ਚ ਲੋੜ ਨੂੰ ਦੇਖਦੇ ਹੋਏ ਖਾਦ ਦੇ ਪ੍ਰਬੰਧ ਕਰਦੀ ਤਾਂ ਸ਼ਾਇਦ ਕਿਸਾਨਾਂ ਦੀ ਲੁੱਟ ਹੋਣ ਤੋਂ ਬਚ ਜਾਂਦੀ | ਪਿੰਡ ਮਛਰਾਈ ਦੇ ਇਕ ਕਿਸਾਨ ਨੇ ਅੱਜ ਦਫ਼ਤਰ 'ਚ ਖਾਦ ਦੀ ਸਮੱਸਿਆ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਖਾਦ ਗੁਆਂਢੀ ਸੂਬਿਆਂ 'ਚੋਂ ਮਹਿੰਗੇ ਭਾਅ 'ਤੇ ਲਿਆਉਣੀ ਪੈ ਰਹੀ ਹੈ | ਜਿੱਥੇ ਖਾਦ ਲਿਆਉਣ 'ਤੇ ਵਧੇਰੇ ਖਰਚਾ ਹੋ ਰਿਹਾ ਹੈ | ਉੱਥੇ ਖਾਦ ਨਾਲ ਡੀਲਰਾਂ ਵਲੋਂ ਧੱਕੇਸ਼ਾਹੀ ਕਰਦੇ ਹੋਏ ਹੋਰ ਸਮਾਨ ਜ਼ਬਰੀ ਦਿੱਤਾ ਜਾ ਰਿਹਾ ਹੈ | ਜਿਸ ਕਾਰਨ ਕਿਸਾਨ ਨੂੰ ਮਜ਼ਬੂਰੀ ਵੱਸ ਲੈਣਾ ਪੈ ਰਿਹਾ ਹੈ | ਰਾਜੂ ਖੰਨਾ ਨੇ ਪੰਜਾਬ ਸਰਕਾਰ, ਜ਼ਿਲੇ੍ਹ ਦੀ ਡਿਪਟੀ ਕਮਿਸ਼ਨਰ, ਐਸ.ਡੀ.ਐਮ. ਅਮਲੋਹ ਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੂੰ ਅਪੀਲ ਕੀਤੀ ਕਿ ਉਹ ਹਲਕਾ ਅਮਲੋਹ ਦੇ ਕਿਸਾਨਾਂ ਦੀ ਲੋੜ ਨੂੰ ਧਿਆਨ 'ਚ ਰੱਖਦੇ ਮੰਗ ਅਨੁਸਾਰ ਹੋਏ ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਅਤੇ ਜ਼ਬਰੀ ਸਮਾਨ ਥੋਪਣ ਦੀ ਪ੍ਰਕਿਰਿਆ ਨੂੰ ਬੰਦ ਕਰਵਾਉਣ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਅਕਾਲੀ ਆਗੂ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਪੁੱਜੇ ਅਗਲੀ ਖ਼ਬਰ ਇਕ ਵਿਅਕਤੀ ਦੇ ਅਪਰਾਧ ਦੀ ਸਜ਼ਾ ਸਮੁੱਚੇ ਭਾਈਚਾਰੇ ਨੂੰ ਦੇਣਾ ਗਲਤ-ਤਰਕਸ਼ੀਲ ਸੁਸਾਇਟੀ
Ad Position 24