ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਅਜੈ ਸਿੰਘ ਲਿਬੜਾ ਦੁਆਰਾ ਦੁਸਹਿਰਾ ਕਮੇਟੀ ਸਰਹਿੰਦ ਸ਼ਹਿਰ ਵਲੋਂ 2 ਅਕਤੂਬਰ ਨੂੰ ਕਰਵਾਈਆਂ ਜਾਣ ਵਾਲੀਆਂ ਕੁਸ਼ਤੀਆਂ ਦਾ ਪੋਸਟਰ ਜਾਰੀ ਕੀਤਾ ਗਿਆ | ਇਸ ਸਮੇਂ ਉਨ੍ਹਾਂ ਨਾਲ ਵਿਸ਼ੇਸ ਤੌਰ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਨਵਦੀਪ ਸਿੰਘ ਨਬੀ, ਐਡ. ਗੌਰਵ ਅਰੋੜਾ, ਐਡ. ਗੁਰਮੀਤ ਸਿੰਘ ਬਾਜਵਾ, ਐਡ. ਗੁਰਪ੍ਰੀਤ ਸਿੰਘ ਕੈੜੇ, ਓਕਾਂਰ ਚੌਹਾਨ, ਰਣਦੀਪ ਸਿੰਘ ਸੋਢੀ, ਰਾਜਵੰਤ ਸਿੰਘ ਰਾਜੂ, ਸਲਵਿੰਦਰ ਸਿੰਘ ਫੌਜੀ, ਬਹਾਦਰ ਜਲਾਲ, ਅਸ਼ੀਸ ਅੱਤਰੀ, ਅਵਤਾਰ ਟਹਿਣੀ, ਸੁਖਵਿੰਦਰ ਸਿੰਘ ਬੇਦੀ ਆਦਿ ਸਮੇਤ ਕਮੇਟੀ ਮੈਂਬਰ ਵੀ ਹਾਜ਼ਰ ਸਨ | ਇਸ ਮੌਕੇ ਅਜੈ ਸਿੰਘ ਲਿਬੜਾ ਨੇ ਕਿਹਾ ਕਿ ਖੇਡ ਮੇਲੇ ਸਾਡੇ ਸੱਭਿਆਚਾਰ ਦੀ ਵਿਰਾਸਤ ਹਨ, ਜੋਕਿ ਨੌਜਵਾਨਾਂ ਨੂੰ ਖੇਡਾਂ ਤੇ ਆਪਣੀ ਵਿਰਾਸਤ ਨਾਲ ਜੋੜਨ 'ਚ ਮਦਦ ਕਰਦੇ ਹਨ | ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਦੁਆਰਾ ਲਗਾਤਾਰ ਖੇਡਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਖੇਡਾਂ ਨਾਲ ਜੁੜ ਸਕਣ ਤੇ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ |