ਅਮਲੋਹ, 25 ਸਤੰਬਰ (ਕੇਵਲ ਸਿੰਘ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਸਮੂਹ ਸਫ਼ਾਈ ਮਜ਼ਦੂਰ ਐਂਡ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ 29 ਤੇ 30 ਸਤੰਬਰ ਨੂੰ ਦੋ ਦਿਨ ਦੀ ਕੰਮ ਛੱਡ ਹੜਤਾਲ ਕਰਨ ਸੰਬੰਧੀ ਨਗਰ ਕੌਂਸਲ ਅਮਲੋਹ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ ਤੇ ਸੀਨੀਅਰ ਮੀਤ ਪ੍ਰਧਾਨ ਸਿੰਦਰਪਾਲ ਵਿੱਕੀ ਮਿੱਤਲ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਦੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਖ਼ਿਲਾਫ਼ ਇਹ ਹੜਤਾਲ ਕੀਤੀ ਜਾ ਰਹੀ ਹੈ | ਕਿਉਂਕਿ ਸਰਕਾਰ ਨੇ ਦਿੱਲੀ ਦੀ ਪ੍ਰਾਈਵੇਟ ਕੰਪਨੀਆਂ ਨੂੰ ਪੂਰੇ ਪੰਜਾਬ ਦੇ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਦਾ ਸਾਰਾ ਕੰਮ ਠੇਕੇ 'ਤੇ ਦੇ ਦਿੱਤਾ ਹੈ ਜਿਹੜਾ ਸਾਨੂੰ ਮਨਜ਼ੂਰ ਨਹੀਂ ਹੈ | ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਫ਼ੈਸਲੇ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਅਮਲੋਹ ਸਫ਼ਾਈ ਸੇਵਕ ਮਜ਼ਦੂਰ ਐਂਡ ਕਰਮਚਾਰੀ ਯੂਨੀਅਨ ਨੇ ਵੀ ਵੱਖ-ਵੱਖ ਬ੍ਰਾਂਚਾਂ ਦੀਆ ਯੂਨੀਅਨਾਂ ਦੇ ਸਹਿਯੋਗ ਨਾਲ 29 ਤੇ 30 ਦੋ ਦਿਨ ਕੰਮ ਛੱਡ ਕੇ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ | ਇਸ ਮੌਕੇ ਸੈਨੇਟਰੀ ਇੰਸਪੈਕਟਰ ਹੁਸਨ ਲਾਲ, ਸਫ਼ਾਈ ਸੇਵਕ ਮੇਟ ਪਰਮਜੀਤ, ਕਰਮਜੀਤ ਸਿੰਘ, ਪਰਮਜੀਤ ਕੁਮਾਰ, ਰਾਜਪਾਲ ਖਾਗੜ, ਦੀਪਕ ਕੁਮਾਰ, ਬਿਕਰਮਜੀਤ, ਸਤਨਾਮ ਸਿੰਘ, ਨਰੇਸ਼ ਕੁਮਾਰ, ਬਲਜੀਤ ਕੁਮਾਰ, ਰਵੀ ਕੁਮਾਰ, ਯੋਗੇਸ਼ ਕੁਮਾਰ ਆਦਿ ਮੌਜੂਦ ਸਨ |