ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਰਵਿੰਦਰ ਕÏਰ ਵਲੋਂ ਅੱਜ ਸਰਕਾਰੀ ਹਾਈ ਸਕੂਲ ਡਡਹੇੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾਂ ਅਤੇ ਸਰਕਾਰੀ ਹਾਈ ਸਕੂਲ ਤਲਾਣੀਆਂ ਦਾ ਦÏਰਾ ਕੀਤਾ ਗਿਆ¢ ਉਨ੍ਹਾਂ ਦੱਸਿਆ ਕਿ ਸਕੂਲ ਡਡਹੇੜੀ ਵਿਖੇ ਹਲਕਾ ਵਿਧਾਇਕ ਵਲੋਂ ਸਕੂਲ 'ਚ ਨਵੇਂ ਬਣਾਏ ਗਏ ਸਾਈਕਲ ਸਟੈਂਡ ਤੇ ਇੰਟਰ-ਲਾਕਿੰਗ ਟਾਈਲ ਦਾ ਉਦਘਾਟਨ ਕੀਤਾ ਗਿਆ | ਇਸ ਦੇ ਨਾਲ ਹੀ ਸਕੂਲ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਰਕਾਰੀ ਸਕੂਲ ਬਸੀ ਪਠਾਣਾਂ ਦੇ ਦÏਰੇ ਦੌਰਾਨ ਮਿਡ-ਡੇ-ਮੀਲ, ਪਖ਼ਾਨੇ ਆਦਿ ਦੀ ਵੀ ਚੈਕਿੰਗ ਕੀਤੀ ਗਈ | ਸਤੰਬਰ ਪ੍ਰੀਖਿਆ ਦੀਆਂ ਉੱਤਰ-ਪੱਤਰੀਆਂ ਵੀ ਚੈੱਕ ਕੀਤੀਆਂ ਗਈਆਂ | ਇਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਤਲਾਣੀਆਂ ਦਾ ਦੌਰਾ ਕੀਤਾ ਗਿਆ¢ ਜਿੱਥੇ ਕੈਂਪਸ 'ਚ ਸਫ਼ਾਈ ਦਾ ਪ੍ਰਬੰਧ ਸਹੀ ਨਾ ਹੋਣ ਕਰਕੇ, ਮਿਡ-ਡੇ-ਮੀਲ ਰਸੋਈ ਦੀ ਹਾਲਤ ਦਫ਼ਤਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਨਾ ਹੋਣ ਕਰਕੇ ਪ੍ਰਬੰਧ ਠੀਕ ਕਰਨ ਲਈ ਕਿਹਾ ਗਿਆ | ਵਿਦਿਆਰਥੀਆਂ ਨੂੰ ਬੋਰਡ ਸਟਾਈਲ ਸ਼ੀਟਾਂ ਦੇਣ ਲਈ ਹਦਾਇਤ ਕੀਤੀ ਗਈ¢ ਇਸ ਤੋਂ ਇਲਾਵਾ ਸਕੂਲਾਂ 'ਚ ਚੱਲ ਰਹੀਆਂ ਗਤੀਵਿਧੀਆਂ ਸਵੱਛਤਾ ਪਖਵਾੜਾ, ਯੁੱਧ ਨਸ਼ੇ ਵਿਰੁੱਧ ਆਦਿ ਗਤੀਵਿਧੀ ਰਜਿਸਟਰ ਵੀ ਚੈੱਕ ਕੀਤੇ ਗਏ¢