ਮਾਤਾ ਪ੍ਰਕਾਸ਼ ਕੌਰ ਨਮਿਤ ਦਾ ਪਾਠ ਦਾ ਭੋਗ ਤੇ ਅੰਤਿਮ ਅਰਦਾਸ 28 ਨੂੰ
ਅਜੀਤ ਡੈਸਕ
27-09-2025
ਪਟਿਆਲਾ, 26 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਪਿੰਡ ਪਟਿਆਲਾ ਦੀ ਵਸਨੀਕ ਤੇ ਗੁਰਸਿੱਖ ਪਰਿਵਾਰ ਦੀ ਮਾਤਾ ਪ੍ਰਕਾਸ਼ ਕੌਰ ਜਿਨ੍ਹਾਂ ਦਾ ਬੀਤੀ 23 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸਮਾਗਮ 28 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ, ਪਟਿਆਲਾ ਵਿਖੇ ਹੋਵੇਗੀ | ਉਹ ਆਪਣੇ ਪਿੱਛੇ ਪੁੱਤਰ ਗੁਰਮੇਲ ਸਿੰਘ ਚੱਠਾ, ਰਣਜੀਤ ਸਿੰਘ ਚੱਠਾ, ਧੀਆਂ ਪੱਤਰਾਂ, ਬਿਕਰਮਜੀਤ ਕੌਰ, ਗੁਰਮੀਤ ਕੌਰ, ਪੋਤੇ-ਪੋਤੀਆਂ ਤੇ ਸਾਰਾ ਪਰਿਵਾਰ ਛੱਡ ਗਏ ਹਨ | ਪਰਿਵਾਰ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਹੈ ਕਿ ਭੋਗ ਸਮਾਗਮ ਵਿਚ ਸ਼ਾਮਲ ਹੋ ਕੇ ਗੁਰਬਾਣੀ ਕੀਰਤਨ ਦਾ ਲਾਭ ਲੈਣ ਅਤੇ ਪਰਿਵਾਰ ਦੇ ਦੁੱਖ ਵਿਚ ਭਾਗੀਦਾਰ ਬਣਨ |