ਅਮਲੋਹ, 18 ਅਕਤੂਬਰ (ਕੇਵਲ ਸਿੰਘ)-ਸਮਾਜ ਸੇਵਕ ਹਰਚਰਨ ਸਿੰਘ ਉੱਪਲ ਨੇ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਪਟਾਕਿਆਂ ਤੋਂ ਬਿਨ੍ਹਾਂ ਮਨਾਈ ਜਾਵੇ | ਉਨ੍ਹਾਂ ਕਿਹਾ ਕਿ ਪਟਾਕਿਆਂ ਨਾਲ ਧੰੂਆਂ ਅਤੇ ਸ਼ੋਰ ਹੁੰਦਾ ਹੈ, ਜੋ ਹਵਾ ਨੂੰ ਗੰਦਾ ਕਰਦਾ ਹੈ ਅਤੇ ਸਿਹਤ ਲਈ ਖ਼ਤਰਨਾਕ ਹੁੰਦਾ ਹੈ | ਇਹ ਮਨੁੱਖਤਾ ਦੇ ਨਾਲ-ਨਾਲ ਪਸ਼ੂਆਂ ਤੇ ਪੰਛੀਆਂ ਨੂੰ ਵੀ ਤਕਲੀਫ਼ ਦਿੰਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਦੀਵੇ ਜਲਾ ਕੇ, ਰੰਗੋਲੀ ਬਣਾ ਕੇ ਅਤੇ ਪਰਿਵਾਰ ਨਾਲ ਮਿਲ ਕੇ ਤਿਉਹਾਰ ਮਨਾਈਏ | ਇਸ ਤਰੀਕੇ ਨਾਲ ਖ਼ੁਸ਼ੀ ਵੀ ਮਿਲਦੀ ਹੈ ਅਤੇ ਪ੍ਰਦੂਸ਼ਣ ਵੀ ਨਹੀਂ ਹੁੰਦਾ | ਉੱਪਲ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਬਚਾਉਣ ਲਈ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨ | ਉੱਥੇ ਹੀ ਹਰ ਤਿਉਹਾਰ ਇਕੱਠੇ ਹੋਕੇ ਮਨਾਉਣ ਨੂੰ ਪਹਿਲ ਕਰਨੀ ਚਾਹੀਦੀ ਹੈ ਅਜਿਹਾ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ |