21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨੀਮਾ ਐਸੋਸੀਏਸ਼ਨ ਨੇ ਧਨਵੰਤਰੀ ਦਿਵਸ ਮਨਾਇਆ

Ad Position 21
No active advertisement
ਨੀਮਾ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਹਵਨ 'ਚ ਹਿੱਸਾ ਲੈਂਦੇ ਹੋਏ | ਅਜੀਤ ਤਸਵੀਰ <br/> 20-10-2025
ਖਮਾਣੋਂ, 19 ਅਕਤੂਬਰ (ਜੋਗਿੰਦਰ ਪਾਲ)-ਐਨ.ਆਈ.ਐਮ.ਏ (ਨਿੰਮਾ) ਐਸੋਸੀਏਸ਼ਨ ਫ਼ਤਹਿਗੜ੍ਹ ਨੇ ਧਨਵੰਤਰੀ ਦਿਵਸ ਮਨਾਇਆ ਅਤੇ ਜਾਣਕਾਰੀ ਦਿੰਦਿਆਂ ਡਾ: ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਖਮਾਣੋਂ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ | ਇਹ ਸਮਾਗਮ ਸਾਰਿਆਂ ਦੀ ਸਿਹਤ, ਤੰਦਰੁਸਤੀ ਲਈ ਬ੍ਰਹਮ ਇਲਾਜ ਕਰਨ ਵਾਲੇ ਭਗਵਾਨ ਧਨਵੰਤਰੀ ਦੇ ਆਸ਼ੀਰਵਾਦ ਨੂੰ ਸਮਰਪਿਤ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਕਰਵਾਇਆ ਗਿਆ | ਇਸ ਸਮਾਗਮ ਵਿਚ ਸਭ ਤੋਂ ਪਹਿਲਾਂ ਹਵਨ ਪੂਜਾ ਕਰਵਾਈ ਗਈ ਜਿਸ ਉਪਰੰਤ ਲੰਗਰ ਦਾ ਪ੍ਰਬੰਧ ਕੀਤਾ ਗਿਆ | ਡਾ: ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਮੈਡੀਕਲ ਭਾਈਚਾਰੇ ਅਤੇ ਸਥਾਨਕ ਭਾਈਚਾਰੇ ਵਿਚ ਸੰਪੂਰਨ ਸਿਹਤ, ਅਧਿਆਤਮਿਕ ਸਦਭਾਵਨਾ ਅਤੇ ਏਕਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਡਾ:ਦਵਿੰਦਰ ਪੁਰੀ, ਡਾ: ਹਿਤੇਂਦਰ ਸੂਰੀ, ਡਾ: ਆਰ.ਕੇ, ਡਾ: ਸਨਪ੍ਰੀਤ ਸ਼ਰਮਾ, ਡਾ: ਉੱਪਲ, ਡਾਮਨਜੀਤ, ਡਾ: ਮਹੇਸ਼, ਡਾ: ਜਤਿੰਦਰ, ਡਾ: ਸਚਿਨ ਅਰੋੜਾ, ਡਾ: ਪਰਵੀਨ ਪੁਰੀ, ਡਾ. ਸੀਮਾ ਬਾਲਾ, ਡਾ:ਪੂਨਮ ਆਦਿ ਤੋਂ ਇਲਾਵਾ ਐਸੋਸੀਏਸ਼ਨ ਦੇ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਖਮਾਣੋਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਇਸ ਵਾਰ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਈ ਜਾਵੇ-ਸੁਰਜੀਤ ਸਿੰਘ ਕਾਲੇਵਾਲ
Ad Position 24