19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਤਿੰਨ ਰੋਜ਼ਾ ਮਾਨਵ ਏਕਤਾ ਸੰਤ ਸੰਮੇਲਨ ਦੇ ਪਹਿਲੇ ਦਿਨ ਕੱਢੀ ਸ਼ੋਭਾ ਯਾਤਰਾ

Ad Position 21
No active advertisement
ਅਜੀਤ ਡੈਸਕ 02-11-2025
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਮਨਪ੍ਰੀਤ ਸਿੰਘ)-ਬ੍ਰਹਮਲੀਨ ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸ੍ਰੀ ਉਤਮਗਿਰ ਦੀ ਯਾਦ ਨੂੰ ਸਮਰਪਿਤ ਦਸ਼ਨਾਮੀ ਅਖਾੜਾ ਸਰਹਿੰਦ ਸ਼ਹਿਰ ਵਲੋਂ ਕਰਵਾਏ ਜਾ ਰਹੇ, ਤਿੰਨ ਰੋਜ਼ਾ 55ਵੇਂ ਮਾਨਵ ਏਕਤਾ ਮਹਾਂ ਸੰਮੇਲਨ ਦੀ ਸ਼ੁਰੂਆਤ ਸ਼ੋਭਾ ਯਾਤਰਾ ਕੱਢ ਕੇ ਕੀਤੀ ਗਈ | ਇਸ ਮੌਕੇ ਸ਼ੋਭਾ ਯਾਤਰਾ ਦੀ ਅਗਵਾਈ ਦਸ਼ਨਾਮੀ ਅਖਾੜਾ ਦੇ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ ਈਸ਼ਵਰਾ ਨੰਦ ਵਲੋਂ ਕੀਤੀ ਗਈ ਤੇ ਇਹ ਸ਼ੋਭਾ ਯਾਤਰਾ ਖ਼ਾਲਸਾ ਸਕੂਲ ਗਰਾਊਾਡ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ ਤੋਂ ਹੁੰਦੀ ਹੋਈ, ਨਵੇਂ ਪੁਲ਼, ਮਾਈ ਅਨੰਤੀ ਧਰਮਸ਼ਾਲਾ ਤੇ ਭਗਵਾਨ ਪਰਸ਼ੂਰਾਮ ਚੌਂਕ ਤੋਂ ਸ਼ਾਮ ਨੂੰ ਦਸ਼ਨਾਮੀ ਅਖਾੜੇ ਸਰਹਿੰਦ ਵਿਖੇ ਸਮਾਪਤ ਹੋਈ, ਜਿਸ ਦਾ ਸੰਗਤਾਂ ਵਲੋਂ ਵੱਖ-ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸੁਆਗਤ ਕੀਤਾ ਗਿਆ | ਇਸ ਸੰਤ ਸੰਮੇਲਨ 'ਚ ਮਹਾਂ ਮੰਡਲੇਸ਼ਵਰ ਅਚਾਰਿਆ ਸੁਆਮੀ ਸੋਮੇਸ਼ਵਰਾ ਨੰਦਗਿਰੀ, ਮਹਾਰਾਜ ਸ਼ੰਕਰ ਅਚਾਰਿਆ ਆਸ਼ਰਮ ਹਰਿਦੁਆਰ, ਸੰਤ ਬਾਬਾ ਦਲਬਾਰਾ ਸਿੰਘ ਰੋਹੀਸਰ, ਸੁਆਮੀ ਕਿ੍ਸ਼ਨਾ ਨੰਦਗੀਰੀ, ਚੇਤਨਾ ਨੰਦਗਿਰੀ ਆਸ਼ਰਮ ਕਨਖਲ ਹਰਿਦੁਆਰ, ਮਹੰਤ ਕੇਸਵਾ ਨੰਦ ਗਿਰੀ ਮਹਾਰਾਜ, ਸੰਤ ਨਿਸ਼ਾਨ ਸਿੰਘ ਭੈਣੀ ਸਾਹਿਬ, ਸੁਆਮੀ ਕਿ੍ਸ਼ਨਾ ਨੰਦ ਹਿਮਾਚਲ ਪ੍ਰਦੇਸ਼, ਸਾਧਵੀ ਤਿ੍ਪਤਾ ਸਰਸਵਤੀ ਵਰਿੰਦਾਵਨ, ਸਾਧਵੀ ਸੁਖਜੀਤ ਸਰਸਵਤੀ ਵਰਿੰਦਾਵਨ, ਸੁਆਮੀ ਸਾਗਰ ਗਿਰੀ ਆਦਮਪੁਰ, ਸੰਤ ਬਾਬਾ ਬਲਜਿੰਦਰ ਸਿੰਘ ਪ੍ਰਧਾਨ ਸਾਧੂ ਸਮਾਜ ਇੰਡੀਆ, ਸਾਦਵੀ ਕਿ੍ਸ਼ਨਾ, ਪ੍ਰੀਆ ਸੁਆਮੀ, ਰਾਘਵਾਨੰਦ ਗਿਰੀ ਊਨਾ ਹਿਮਾਚਲ ਹਿਮਾਚਲ ਪ੍ਰਦੇਸ਼, ਪ੍ਰੋਫੈਸਰ ਬੰਸੀਦਰ ਰਾਹੀ ਹਰਿਆਣਾ, ਨਿਰਮੋਹੀ ਸ੍ਰੀ ਰਾਮ ਜੀ ਰੋਹਤਕ, ਸਾਧਵੀ ਪਰਮਜੀਤ ਗਿੱਲ, ਮਹੰਤ ਸਵਾਮੀ ਪ੍ਰਦੂਮਨ ਦਾਸ ਵਿਵੇਕ ਸਥਲੀ ਭੂਪਤਵਾਲਾ ਵਾਲੇ ਕਥਾ, ਕੀਰਤਨ ਅਤੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਜੋਸ਼ੀ, ਡਾ. ਸੁਦੇਸ਼ ਚੋਪੜਾ, ਐਡ. ਐਨ.ਕੇ. ਪੁਰੀ, ਵਿਜੇ ਪਾਠਕ, ਗੁਰਵਿੰਦਰ ਸਿੰਘ ਸੋਹੀ, ਅਮਰੀਕ ਸਿੰਘ ਬਾਸੀ, ਮੰਗਤ ਰਾਏ, ਰਜੇਸ਼ ਕੁਮਾਰ ਧਿਮਾਨ, ਪ੍ਰਦੀਪ ਕੌਸ਼ਲ, ਦਿਨੇਸ਼ ਕੌਸ਼ਲ, ਰਣਜੀਤ ਪੁਰੀ, ਰਜੀਵ ਸ਼ਰਮਾ, ਕਸ਼ਮੀਰੀ ਲਾਲ, ਸ਼ੰਕਰ ਸੂਦ ਅਚਾਰੀਆ, ਯੋਗਰਾਜ, ਨਿਰਮਲ ਬਿਆਸ, ਸੋਨੰੂ ਸੂਦ, ਲੱਕੀ ਸੂਦ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਕੇ ਪੰਜਾਬੀਆਂ ਨੂੰ ਡੂੰਘਾ ਜ਼ਖ਼ਮ ਦਿੱਤਾ- ਭੁੱਟਾ ਅਗਲੀ ਖ਼ਬਰ ਚਿਲਡਰਨ ਮੈਮੋਰੀਅਲ ਸਕੂਲ 'ਚ ਸਪੋਰਟਸ ਮੀਟ ਕਰਵਾਈ
Ad Position 24